CBI ਵੱਲੋਂ ਕਾਰਤੀ ਚਿਦੰਬਰਮ ਖ਼ਿਲਾਫ਼ ਮਾਮਲਾ ਦਰਜ, ਪੰਜਾਬ ਸਮੇਤ 9 ਥਾਵਾਂ ‘ਤੇ ਛਾਪੇ

by jaskamal

ਨਿਊਜ਼ ਡੈਸਕ : ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਦੀਆਂ ਮੁਸ਼ਕਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੁੜ ਕਾਰਤੀ ਉਤੇ ਸ਼ਿਕੰਜਾ ਕੱਸਦੇ ਹੋਏ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ। ਇਸ ਨਵੇਂ ਕੇਸ ਸਬੰਧੀ ਸੀਆਈ ਨੇ ਪੰਜਾਬ ਸਣੇ 9 ਥਾਂਵਾਂ 'ਤੇ ਛਾਪੇਮਾਰੀ ਕੀਤੀ ਅਤੇ ਬਾਰੀਕੀ ਨਾਲ ਜਾਂਚ ਕੀਤੀ। ਸੀਬੀਆਈ ਨੇ 250 ਚੀਨੀ ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਬਦਲੇ 50 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਅਤੇ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਵਿਰੁੱਧ ਨਵਾਂ ਮਾਮਲਾ ਦਰਜ ਕੀਤਾ ਹੈ।

ਸੀਬੀਆਈ ਨੇ ਚੇੱਨਈ ਅਤੇ ਦੇਸ਼ ਦੇ ਹੋਰ ਸ਼ਹਿਰਾਂ 'ਚ ਸਥਿਤ ਕਾਰਤੀ ਚਿਦੰਬਰਮ ਦੇ 9 ਟਿਕਾਣਿਆਂ 'ਤੇ ਸਵੇਰੇ ਛਾਪੇਮਾਰੀ ਸ਼ੁਰੂ ਕੀਤੀ।ਅਧਿਕਾਰੀਆਂ ਨੇ ਦੱਸਿਆ ਕਿ ਚੇਨਈ 'ਚ ਤਿੰਨ, ਮੁੰਬਈ ਵਿਚ ਤਿੰਨ, ਕਰਨਾਟਕ, ਮਾਨਸਾ (ਪੰਜਾਬ) ਅਤੇ ਓਡੀਸ਼ਾ 'ਚ ਇਕ-ਇਕ ਟਿਕਾਣੇ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਕਾਰਤੀ ਨੇ ਇਸ ਬਾਰੇ ਬਹੁਤੇ ਵੇਰਵੇ ਦਿੰਦਿਆਂ ਟਵੀਟ ਕੀਤਾ, ‘ਹੁਣ ਮੈਂ ਗਿਣਤੀ ਵੀ ਭੁੱਲ ਗਿਆ ਹਾਂ ਕਿ ਇਹ ਕਿੰਨੀ ਵਾਰ ਹੋਇਆ ਹੈ? ਸ਼ਾਇਦ ਕੋਈ ਰਿਕਾਰਡ ਹੋਵੇਗਾ।’