CBI ਟੀਮ ਦੀ ਟ੍ਰੈਵਲ ਏਜੰਟ ਖ਼ਿਲਾਫ਼ ਵੱਡੀ ਕਾਰਵਾਈ, ਮਾਰਿਆ ਛਾਪਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਟ੍ਰੈਵਲ ਏਜੰਟ ਦੇ ਘਰ ਸਮੇਤ ਹੋਰ ਟਿਕਾਣਿਆਂ 'ਤੇ CBI ਵਲੋਂ ਛਾਪੇਮਾਰੀ ਕੀਤੀ ਗਈ ਤੇ ਟੀਮ ਵਲੋਂ ਕਾਫੀ ਸਮੇ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ CBI ਟੀਮ ਦੇ ਅਧਿਕਾਰੀਆਂ ਨੇ ਪੁਲਿਸ ਨਾਲ ਮਿਲ ਕੇ ਟ੍ਰੈਵਲ ਏਜੰਟ ਬਲਵਿੰਦਰ ਸਿੰਘ ਘਰ ਤੇ ਦਫਤਰ ਵਿੱਚ ਛਾਪਾ ਮਾਰਿਆ । CBI ਅਧਿਕਾਰੀ ਨੇ ਕਿਹਾ ਕਿ ਉਹ ਦਿੱਲੀ ਤੋਂ ਆਏ ਹਨ ਤੇ ਕਿਸੇ ਮਾਮਲੇ ਵਿੱਚ ਛਾਪੇਮਾਰੀ ਕਰ ਰਹੇ ਹਨ। ਟੀਮ ਨੂੰ ਛਾਪੇਮਾਰੀ ਦੌਰਾਨ ਟ੍ਰੈਵਲ ਏਜੰਟ ਬਲਵਿੰਦਰ ਸਿੰਘ ਨਹੀਂ ਮਿਲਿਆ। ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਉਹ ਇਸ ਸਮੇ ਵਿਦੇਸ਼ ਗਿਆ ਹੋਇਆ ਹੈ। ਫਿਲਹਾਲ ਅਧਿਕਾਰੀਆਂ ਵਲੋਂ ਟ੍ਰੈਵਲ ਏਜੰਟ ਦੇ ਪਰਿਵਾਰਿਕ ਮੈਬਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।