ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿੱਚ, ਸੀਜਫਾਇਰ ਦਾ ਉਲੰਘਣ

ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿੱਚ, ਸੀਜਫਾਇਰ ਦਾ ਉਲੰਘਣ

SHARE ON

ਸ੍ਰੀਨਗਰ ( ਐਨ. ਆਰ .ਆਈ .ਮੀਡਿਆ ):– ਜੰਮੂ ਕਸ਼ਮੀਰ ਦੇ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਚ ਪਾਕਿਸਤਾਨ ਨੇ ਇੱਕ ਵਾਰ ਫਿਰ ਸੀਜਫਾਇਰ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਹੈ। ਪਾਕਿਸਤਾਨ ਵੱਲੋਂ ਕੀਤੀ ਗਈ ਇਸ ਗੋਲੀਬਾਰੀ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਾਕਿ ਫਾਇਰਿੰਗ ਵਿਚ ਸੈਨਾ ਦੇ ਇਕ ਜਵਾਨ ਦੀ ਮੌਤ ਹੋ ਗਈ ਹੈ। ਭਾਰਤ ਵੱਲੋਂ ਪਾਕਿਸਤਾਨੀ ਗੋਲੀਬਾਰੀ ਦਾ ਜਵਾਬ ਦਿੱਤਾ ਜਾ ਰਿਹਾ ਹੈ।

ਪਿਛਲੇ ਹਫਤੇ, ਪਾਕਿਸਤਾਨੀ ਸੈਨਿਕਾਂ ਨੇ ਜੰਮੂ-ਕਸ਼ਮੀਰ ਵਿੱਚ ਉੜੀ ਸੈਕਟਰ ਅਤੇ ਗੁਰੇਜ਼ ਸੈਕਟਰ ਦੇ ਵਿਚਕਾਰ ਕੰਟਰੋਲ ਰੇਖਾ ਦੇ ਨਾਲ ਨਾਲ ਕਈ ਥਾਵਾਂ ‘ਤੇ ਸੀਜਫਾਇਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਪਾਕਿਸਤਾਨ ਵੱਲੋਂ ਕੀਤੀ ਗਈ ਇਸ ਫਾਇਰਿੰਗ ਵਿਚ ਚਾਰ ਸੁਰੱਖਿਆ ਕਰਮਚਾਰੀ ਸ਼ਹੀਦ ਹੋਏ ਸਨ। ਇਸ ਨਾਲ ਛੇ ਹੋਰ ਲੋਕਾਂ ਦੀਆਂ ਜਾਨਾਂ ਵੀ ਗਈਆਂ।

ਉੜੀ ਵਿਚ ਵੱਖ-ਵੱਖ ਥਾਵਾਂ ਤੋਂ ਇਲਾਵਾ, ਬਾਂਦੀਪੁਰਾ ਜ਼ਿਲੇ ਵਿਚ ਗੁਰੇਜ਼ ਸੈਕਟਰ ਅਤੇ ਕੁਪਵਾੜਾ ਜ਼ਿਲੇ ਵਿਚ ਕੇਰਨ ਸੈਕਟਰ ਵਿਚ ਵੀ ਸੀਜਫਾਇਰ ਦੀ ਉਲੰਘਣਾ ਕੀਤੀ ਗਈ, ਜਿਸ ਤੋਂ ਬਾਅਦ ਭਾਰਤ ਨੇ ਗਵਾਂਢੀ ਦੇਸ਼ ਪਾਕਿਸਤਾਨ ਨੂੰ ਝੂਠੀ ਸਫਾਈ ਲਈ ਤਾੜਿਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੀ ਤਰਫੋਂ ਪ੍ਰੈਸ ਕਾਨਫਰੰਸ ਗੁੰਮਰਾਹ ਕਰਨ ਲਈ ਕੀਤੀ ਗਈ ਹੈ ਅਤੇ ਇਹ ਭਾਰਤ ਵਿਰੁੱਧ ਪ੍ਰਚਾਰ ਦੀ ਨੀਤੀ ਦਾ ਹਿੱਸਾ ਹੈ।