ਕੇਂਦਰ ਨੂੰ ਨਹੀਂ ਮੰਜੂਰ 29 ਦੀ ਬੈਠਕ, ਕੇਂਦਰ ਨੇ ਬੈਠਕ ਦਾ ਬਦਲਿਆ ਸਮਾਂ ਅਤੇ ਦਿਨ

by vikramsehajpal

ਨਵੀਂ ਦਿੱਲੀ (ਦੇਵਇੰਦਰ ਜਿੱਤ) : ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਦਿੱਲੀ ਦੀਆਂ ਸੜਕਾਂ ’ਤੇ ਧਰਨਾ ਪ੍ਰਦਰਸ਼ਨ ਅੱਜ 33ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਜਾਰੀ ਵਿਵਾਦ ਹੁਣ ਗੱਲਬਾਤ ਵੱਲ ਵਧ ਰਿਹਾ ਹੈ।

ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਭੇਜੇ 4 ਸੂਤਰੀ ਏਜੰਡੇ ਮਗਰੋਂ ਅੱਜ ਰਸਮੀ ਸੱਦਾ ਭੇਜਿਆ ਹੈ। ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦਾ ਸਮਾਂ ਅਤੇ ਦਿਨ ਦੋਵੇਂ ਹੀ ਬਦਲ ਦਿੱਤੇ ਹਨ। ਹੁਣ 29 ਦੀ ਥਾਂ 30 ਦਸੰਬਰ ਦੁਪਹਿਰ 2 ਵਜੇ ਵਿਗਿਆਨ ਭਵਨ ’ਚ ਬੈਠਕ ਹੋਵੇਗੀ, ਜਿਸ ’ਚ ਕਿਸਾਨੀ ਮੁੱਦੇ ’ਤੇ ਚਰਚਾ ਕੀਤੀ ਜਾਵੇਗਾ।

ਇਸ ਬਾਬਤ ਕੇਂਦਰੀ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੇ ਕਿਸਾਨਾਂ ਨੂੰ ਇਕ ਚਿੱਠੀ ਵੀ ਲਿਖੀ ਹੈ। ਇਸ ’ਚ ਲਿਖਿਆ ਗਿਆ ਹੈ ਕਿ ਕ੍ਰਿਪਾ ਬੇਨਤੀ ਹੈ ਕਿ 30 ਦਸੰਬਰ 2020 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ’ਚ ਕੇਂਦਰੀ ਪੱਧਰੀ ਕਮੇਟੀ ਨਾਲ ਮੁਦੇ ਦੇ ਹੱਲ ਲਈ ਬੈਠਕ ’ਚ ਹਿੱਸਾ ਲੈਣ ਦਾ ਕਸ਼ਟ ਕਰੋ।