ਤੁਰਕੀ ਤੋਂ ਦੂਰ ਰਹਿਣ ਭਾਰਤੀ : ਮੋਦੀ ਸਰਕਾਰ

by mediateam

ਨਵੀਂ ਦਿੱਲੀ (Vikram Sehajpal) : ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਧਾਰਾ 370 'ਤੇ ਪਾਕਿਸਤਾਨ ਦੀ ਹਮਾਇਤ ਕਰਨ ਵਾਲੇ ਤੁਰਕੀ 'ਤੇ ਭਾਰਤ ਨੇ ਸਖ਼ਤ ਰਵਇਆ ਅਪਣਾਉਂਦੇ ਹੋਏ ਭਾਰਤੀਆਂ ਨੂੰ ਤੁਰਕੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਇਸ ਕਾਰਵਾਈ ਵਜੋਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਤੁਰਕੀ ਦਾ ਦੌਰਾ ਰੱਦ ਕਰ ਦਿੱਤਾ ਸੀ। ਉਸ ਤੋਂ ਬਾਅਦ ਹੁਣ ਵਿਦੇਸ਼ ਮੰਤਰਾਲੇ ਵੱਲੋਂ ਭਾਰਤੀ ਲੋਕਾਂ ਨੂੰ ਤੁਰਕੀ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। 

ਇਸ ਦੇ ਲਈ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਉੱਤਰੀ ਸੀਰੀਆ 'ਚ ਕੁਰਦ ਟਿਕਾਣਿਆਂ 'ਤੇ ਹਮਲੇ ਹੋਣ ਕਾਰਨ ਇਸ ਸਮੇਂ ਤੁਰਕੀ ਵਿੱਚ ਸਥਿਤੀ ਬੇਹਦ ਤਣਾਅਪੂਰਨ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਦੇ ਅੰਤ ਵਿੱਚ ਤੁਰਕੀ ਦੀ ਪ੍ਰਸਤਾਵਿਤ ਯਾਤਰਾ ਨੂੰ ਰੱਦ ਕਰ ਦਿੱਤਾ ਸੀ। ਤੁਰਕੀ ਦੇ ਰਾਸ਼ਟਰਪਤੀ ਰਿਜੀਬ ਤਈਅਦ ਅਰਦੋਆਨ ਨੇ ਸਤੰਬਰ ਵਿੱਚ ਹੋਈ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਕਸ਼ਮੀਰ ਮੁੱਦੇ 'ਤੇ ਭਾਰਤ ਦਾ ਵਿਰੋਧ ਕੀਤਾ ਸੀ। 

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੈਰਿਸ ਵਿੱਚ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਬੈਠਕ ਦੌਰਾਨ ਵੀ ਪਾਕਿਸਤਾਨ ਨੂੰ ਸਮਰਥਨ ਦਿੱਤਾ ਗਿਆ ਸੀ। ਉਨ੍ਹਾਂ ਦੀ ਇਸ ਕਾਰਜਗੁਜ਼ਾਰੀ ਤੋਂ ਭਾਰਤ ਸਰਕਾਰ ਬੇਹਦ ਨਾਰਾਜ਼ ਹੈ।ਦੱਸਣਯੋਗ ਹੈ ਕਿ ਇਹ ਤੁਰਕੀ ਦੀ ਆਰਥਿਕਤਾ ਲਈ ਵੱਡੀ ਮਾਰ ਹੋਵੇਗੀ, ਕਿਉਂਕਿ ਹਰ ਸਾਲ ਤਕਰੀਬਨ ਇੱਕ ਲੱਖ 30 ਹਜ਼ਾਰ ਭਾਰਤੀ ਲੋਕ ਤੁਰਕੀ ਜਾਂਦੇ ਹਨ। ਪਿਛਲੇ ਕਈ ਸਾਲਾਂ ਤੋਂ ਇਹ ਅੰਕੜਾ ਵਧਦਾ ਜਾ ਰਿਹਾ ਹੈ। ਇਸ ਸਾਲ ਜਨਵਰੀ ਤੋਂ ਜੁਲਾਈ ਵਿਚਾਲੇ ਤੁਰਕੀ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਲਗਭਗ 56 ਫੀਸਦੀ ਵਾਧਾ ਹੋਇਆ ਹੈ। ਅਜਿਹੇ ਵਿੱਚ ਇਹ ਤੁਰਕੀ ਲਈ ਭਾਰਤ ਨਾਲ ਸਬੰਧ ਖ਼ਰਾਬ ਹੋਣਾ ਨੁਕਸਾਨਦਾਇਕ ਹੋ ਸਕਦਾ ਹੈ।

More News

NRI Post
..
NRI Post
..
NRI Post
..