ਬਠਿੰਡਾ : ਕੇਂਦਰ ਸਰਕਾਰ ਨੇ ਸੂਬੇ ਦੇ 18 ਹਜ਼ਾਰ 522 ਸਰਕਾਰੀ ਸਕੂਲਾਂ ਲਈ 46.30 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਸਮੱਗਰਾ ਸਿੱਖਿਆ ਅਭਿਆਨ ਤਹਿਤ ਸਾਲ 2019-20 ਕੰਪੋਸਿਟ ਸਕੂਲ ਗ੍ਰਾਂਟ ਤਹਿਤ ਕੇਂਦਰ ਸਰਕਾਰ ਨੇ ਸੂਬੇ ਦੇ ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਲਈ ਇਹ ਗ੍ਰਾਂਟ ਦਿੱਤੀ ਹੈ। ਹਰ ਸਕੂਲ ਲਈ 25-25 ਹਜ਼ਾਰ ਰੁਪਏ ਦਿੱਤੇ ਗਏ ਹਨ। ਇਸ 'ਚ 12 ਹਜ਼ਾਰ 284 ਪ੍ਰਾਇਮਰੀ ਤੇ 6238 ਹਾਈ ਤੋਂ ਸੀਨੀਅਰ ਸੈਕੰਡਰੀ ਸਕੂਲ ਨੂੰ ਸ਼ਾਮਲ ਕੀਤਾ ਗਿਆ ਹੈ। ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਲਈ 30 ਕਰੋੜ 71 ਲੱਖ ਤੇ ਹਾਈ ਤੋਂ ਸੀਨੀਅਰ ਸੈਕੰਡਰੀ ਤਕ ਦੇ ਸਕੂਲਾਂ ਲਈ 15 ਕਰੋੜ 59 ਲੱਖ ਰੁਪਏ ਜਾਰੀ ਕੀਤੇ ਗਏ ਹਨ।ਕੇਂਦਰ ਸਰਕਾਰ ਨੇ ਗ੍ਰਾਂਟ ਦੀ ਵਰਤੋਂ ਲਈ ਕਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।
ਜਾਰੀ ਹੋਈ ਉਕਤ ਗ੍ਰਾਂਟ ਨਾਲ ਸਕੂਲਾਂ ਦੀ ਮੁਰੰਮਤ ਹੋ ਸਕੇਗੀ। ਇਸ ਤੋਂ ਇਲਾਵਾ ਸਕੂਲ ਵਿਚ ਪੁਰਾਣੇ ਸਾਮਾਨ ਨੂੰ ਬਦਲ ਕੇ ਨਵਾਂ ਸਾਮਾਨ ਲਿਆਂਦਾ ਜਾ ਸਕੇਗਾ। ਸਕੂਲ ਪ੍ਰਬੰਧਕ ਵਿਦਿਆਰਥੀਆਂ ਦੀ ਸਹੂਲਤ ਲਈ ਖੇਡ ਗਰਾਊਂਡ, ਖੇਡਾਂ ਦਾ ਸਾਮਾਨ, ਲੈਬਾਟਰੀ ਦਾ ਸਾਮਾਨ, ਬਿਜਲੀ ਬਿੱਲ, ਇੰਟਰਨੈੱਟ ਲਈ ਉਕਤ ਫੰਡ ਵਰਤੇ ਜਾ ਸਕਣਗੇ। ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰ ਸਿੱਖਿਆ ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਜ਼ਿਲ੍ਹੇ ਦੇ ਸਾਰੇ ਡੀਈਓ ਤੇ ਸਕੂਲ ਮੁਖੀਆਂ ਨਾਲ ਸਾਂਝਾ ਕੀਤਾ ਹੈ।
ਉਨ੍ਹਾਂ ਜਾਰੀ ਪੱਤਰ ਸਮੱਗਰਾ ਪਲਾਨ-2019-196568 ਰਾਹੀਂ ਕਿਹਾ ਕਿ ਉਕਤ ਗ੍ਾਂਟ ਨਾਲ ਸਕੂਲ ਮੁਖੀ ਇਮਾਰਤ ਦੀ ਮੁਰੰਮਤ ਕਰਵਾ ਸਕਦੇ ਹਨ। ਉਨ੍ਹਾਂ ਸਕੂਲ ਮੁਖੀਆਂ ਨੂੰ ਸਕੂਲ ਦੇ ਪਖਾਨਿਆਂ ਦੀ ਹਾਲਤ ਸੁਧਾਰਨ ਲਈ ਵੀ ਕਿਹਾ ਹੈ। ਇਸ ਤੋਂ ਇਲਾਵਾ ਸਕੂਲ ਮੁਖੀ ਇਸ ਨੂੰ ਸਕੂਲ ਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਵਰਤ ਸਕਣਗੇ। ਉਨ੍ਹਾਂ ਸਕੂਲ ਮੁਖੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਜ਼ਿਲ੍ਹੇ ਤੇ ਸਕੂਲ ਪੱਧਰ 'ਤੇ ਕੇਂਦਰ ਸਰਕਾਰ ਵੱਲੋਂ ਆਏ ਇਨ੍ਹਾਂ ਫੰਡਾਂ ਨੂੰ ਸਮੱਗਰਾ ਸਿੱਖਿਆ ਤਹਿਤ ਵੱਖਰਾ ਬੈਂਕ ਖਾਤਾ ਖੁਲਵਾ ਕੇ ਉਸ ਵਿਚ ਜਮ੍ਹਾਂ ਕਰਵਾਇਆ ਜਾਵੇ। ਉਕਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗ੍ਰਾਂਟ ਖਰਚ ਕਰਨ ਤੋਂ ਬਾਅਦ ਇਸ ਦਾ ਵਰਤੋਂ ਸਰਟੀਫਿਕੇਟ ਹਰ ਹਾਲਤ ਵਿਚ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਨੂੰ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।
ਜ਼ਿਲ੍ਹਾ ਵਾਈਜ਼ ਸਕੂਲ ਤੇ ਗ੍ਰਾਂਟ ਦਾ ਵੇਰਵਾ
- ਜ਼ਿਲ੍ਹਾ-ਪ੍ਰਾਇਮਰੀ ਸਕੂਲ-ਗ੍ਰਾਂਟ-ਹਾਈ ਤੋਂ ਉੱਪਰ-ਗ੍ਰਾਂਟ-ਕੁੱਲ ਗ੍ਰਾਂਟ ਲੱਖਾਂ 'ਚ
- ਬਠਿੰਡਾ-394--98.5--277-69.25-----167.75
- ਅੰਮਿ੍ਤਸਰ-805--201.15-439-104.75--306.25
- ਬਰਨਾਲਾ-177-44.25-114-28.5---72.75
- ਫਰੀਦਕੋਟ-242-60.5-156-39----99.5
- ਫਤਿਹਗੜ੍ਹ ਸਾਹਿਬ-403-100.75-211-52.75-153.5
- ਫਾਜ਼ਿਲਕਾ-464-116-229-57.25-173.25
- ਫਿਰੋਜ਼ਪੁਰ-595-148.75-228-57--205.75
- ਗੁਰਦਾਸਪੁਰ-1004-251-427-106.75-357.75
- ਹੁਸ਼ਿਆਰਪੁਰ-1165-291.25-483-120.75-412
- ਜਲੰਧਰ-901-225.25-436-109--334.25
- ਕਪੂਰਥਲਾ-486-121.5-245-61.25-182.75
- ਲੁਧਿਆਣਾ-962-240.5-528-132-372.5
- ਮਾਨਸਾ-294-73.5-195-48.75-122.25
- ਮੋਗਾ-352-88-240-60--148
- ਮੁਕਤਸਰ-319-79.75-225-56.25-136
- ਪਠਾਨਕੋਟ-343-85.75-154-38.5-124.25
- ਪਟਿਆਲਾ-891-222.25-374-93.5-316.25
- ਰੂਪਨਗਰ-511-122.75-250-62.5-190.25
- ਐੱਸਬੀਐੱਸ ਨਗਰ-403-100.75-206-51.5-152.25
- ਸੰਗਰੂਰ-649-162.25-363-90.75-253
- ਐੱਸਏਐੱਸ ਨਗਰ-423-105.75-210-52.5-158.25
- ਤਰਨਤਾਰਨ-500-125-268-67-192
- ਪ੍ਰਾਇਮਰੀ ਸਕੂਲ ਕੁੱਲ-12,284-30.71 ਕਰੋੜ
- ਹਾਈ ਤੋਂ ਸੀਨੀਅਰ ਸੈਕੰਡਰੀ-6238-15.59 ਕਰੋੜ
- ਕੁੱਲ ਗ੍ਰਾਂਟ-46.30 ਕਰੋੜ



