ਪੁਲਿਸ ਨੂੰ ਚਕਮਾ ਦੇ ਬੰਬੀਹਾ ਗੈਂਗ ਦਾ ਗੁਰਗਾ ਹੋਇਆ ਫਰਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਇਲਾਜ਼ ਲਈ ਲਿਆਂਦਾ ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਪਾਲ ਅੱਜ ਸਵੇਰੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ।ਦੱਸ ਦਈਏ ਕਿ ਡੇਂਗੂ ਹੋਣ ਕਾਰਨ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਇਨ੍ਹੀ ਦਿਨੀਂ ਹਸਪਤਾਲ 'ਚ ਇਲਾਜ਼ ਲਈ ਦਾਖ਼ਲ ਹੈ। ਫਰਾਰ ਗੈਂਗਸਟਰ ਸੁਰਿੰਦਰ ਪਾਲ ਬੰਬੀਹਾ ਗੈਂਗ ਨਾਲ ਸਬੰਧਤ ਹੈ । ਦੱਸਿਆ ਜਾ ਰਿਹਾ CIA ਸਟਾਫ ਨੇ ਪਿਛਲੇ ਦਿਨੀਂ ਸੁਰਿੰਦਰ ਬਿੱਲਾ ਨੂੰ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਤੇ ਫਿਰੌਤੀ ਮੰਗ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਜਦੋ ਪੁਲਿਸ ਸੁਰਿੰਦਰ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਤਾਂ ਉਨ੍ਹਾਂ ਨੇ ਪੁਲਿਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਪੁਲਿਸ ਟੀਮ ਨੇ ਜਵਾਬ ਦਿੰਦੇ ਹੋਏ ਗੋਲੀਬਾਰੀ ਕੀਤੀ। ਇਸ ਮੁੱਠਭੇੜ ਦੌਰਾਨ ਸੁਰਿੰਦਰ ਪਾਲ ਜਖ਼ਮੀ ਹੋ ਗਿਆ ਸੀ ਤੇ ਉਹ ਹੁਣ ਇਲਾਜ਼ ਅਧੀਨ ਸੀ ।ਅੱਜ ਸਵੇਰੇ ਉਹ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ।