Chandigarh : ਪੁਲਿਸ ਦੇ ਕ੍ਰਾਈਮ ਸੈੱਲ ਨੇ ਕਾਬੂ ਕੀਤੇ ਫਰਜ਼ੀ SI ਤੇ ਲੇਡੀ ਕਾਂਸਟੇਬਲ

by jaskamal

ਨਿਊਜ਼ ਡੈਸਕ : ਪੁਲਿਸ ਦੀ ਵਰਦੀ ਦਾ ਰੋਹਬ ਵਿਖਾ ਕੇ ਲੋਕਾਂ ਨਾਲ ਠੱਗੀ ਕਰਨ ਵਾਲੇ ਬੰਟੀ ਤੇ ਬਬਲੀ ਅਸਲੀ ਪੁਲਿਸ ਦੇ ਹੱਥੇ ਚੜ੍ਹ ਗਏ। ਚੰਡੀਗੜ੍ਹ ਪੁਲਿਸ ਨੇ ਫਰਜ਼ੀ ਸਬ-ਇੰਸਪੈਕਟਰ ਅਤੇ ਲੇਡੀ ਕਾਂਸਟੇਬਲ ਨੂੰ ਕਾਬੂ ਕਰ ਲਿਆ ਹੈ। ਇਹ ਦੋਵੇਂ ਪੁਲਿਸ ਦੀ ਵਰਦੀ ਪਾਕੇ ਖੁੱਲ੍ਹੇਆਮ ਬੇਖੌਫ ਘੁੰਮਦੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਫਰਜ਼ੀ ਕਾਗਜਾਤ ਬਰਾਮਦ ਕੀਤੇ ਹਨ।

ਨਿਊਜ਼ 18 ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡੀਐਸਪੀ ਸਾਈਬਰ ਸੇਲ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਦੀ ਜ਼ਿਲ੍ਹਾ ਕ੍ਰਾਇਮ ਸੈਲ ਨੇ ਫਰਜ਼ੀ ਸਬ-ਇੰਸਪੈਕਟਰ ਅਤੇ ਲੇਡੀ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 49 ਵਿਚੋਂ ਦੋਵਾਂ ਨੂੰ ਕੋਰੋਲਾ ਗੱਡੀ ਵਿੱਚੋਂ ਫੜਿਆ ਹੈ। ਇਹ ਦੋਵੇਂ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨਾਲ ਠੱਗੀ ਕਰਦੇ ਸਨ। ਡੀਐਸਪੀ ਨੇ ਦੱਸਿਆ ਕਿ ਉਕਤ ਬੰਟੀ-ਬਬਲੀ ਚੰਡੀਗੜ੍ਹ ਪੁਲਿਸ 'ਚ ਭਰਤੀ ਕਰਵਾਉਣ ਦੇ ਨਾਂ ਉਤੇ ਲੋਕਾਂ ਤੋਂ ਦੋ ਲੱਖ, ਚਾਰ ਲੱਖ ਅਤੇ 5 ਲੱਖ ਰੁਪਏ ਲੈਂਦੇ ਸਨ। ਪੁਲਿਸ ਨੂੰ ਇਨ੍ਹਾਂ ਕੋਲੋਂ ਚੰਡੀਗੜ੍ਹ ਪੁਲਿਸ ਦੇ ਫਰਜ਼ੀ ਆਈਕਾਰਡ, ਚੰਡੀਗੜ੍ਹ ਪੁਲੀਸ ਦੇ ਲੈਟਰ ਪੈਡ ਮਿਲੇ ਹਨ, ਲੋਕਾਂ ਨੂੰ ਜਾਅਲੀ ਨਿਯੁਕਤੀ ਪੱਤਰ ਦਿੰਦੇ ਸਨ।