ਚੰਡੀਗੜ੍ਹ ‘ਚ ਸਖ਼ਤ ਹੋਈ ਪੁਲਿਸ; ਊਂਠ ਦਾ ਵੀ ਕੱਟ ‘ਤਾ ਚਲਾਨ!, ਜਾਣੋ ਕੀ ਹੈ ਮਾਜਰਾ

by jaskamal

ਨਿਊਜ਼ ਡੈਸਕ : ਚੰਡੀਗੜ੍ਹ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਸੇ ਵਾਹਨ ਦਾ ਨਹੀਂ, ਸਗੋਂ ਦੋ ਊਂਠ ਦਾ ਚਲਾਨ ਕੱਟਿਆ ਗਿਆ ਹੈ। ਊਂਠ ਦਾ ਚਲਾਨ ਸੁਖਨਾ ਝੀਲ ’ਤੇ ਕੱਟਿਆ ਗਿਆ ਹੈ। ਦਰਅਸਲ ਸੁਖਨਾ ਝੀਲ ’ਤੇ ਆਉਣ ਵਾਲੇ ਸੈਲਾਨੀ ਊਂਠਾਂ ਦੀ ਸਵਾਰੀ ਦਾ ਆਨੰਦ ਲੈਂਦੇ ਹਨ ਪਰ ਹੁਣ ਊਠ ਦੀ ਸਵਾਰੀ ਨਹੀਂ ਹੋਵੇਗੀ ਕਿਉਂਕਿ ਇੱਥੇ ਊਂਠ ਲਿਆਉਣ ਵਾਲੇ ਇਨ੍ਹਾਂ ਦੇ ਮਾਲਕਾਂ ਦੇ ਚਲਾਨ ਕੱਟ ਕੇ ਊਂਠਾਂ ਨੂੰ ਇੱਥੇ ਨਾ ਲਿਆਉਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੇ ਸੋਸਾਇਟੀ ਫਾਰ ਦਿ ਪ੍ਰੀਵੈਂਸ਼ਨ ਦਿ ਕਰੂਐਲਟੀ ਟੂ ਐਨੀਮਲ (ਐੱਸਪੀਸੀਏ) ਵਿੰਗ ਦੇ ਇੰਸਪੈਕਟਰ ਧਰਮਿੰਦਰ ਡੋਗਰਾ ਟੀਮ ਨਾਲ ਸੁਖਨਾ ਝੀਲ ’ਤੇ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਵੇਖਿਆ ਕਿ ਊਠ ਮਾਲਕਾਂ ਵੱਲੋਂ ਰਾਜਸਥਾਨ ਊਂਠ ਉਲੰਘਣਾ ਐਕਟ-2015 ਧਾਰਾ 5 ਅਤੇ ਉੱਪ ਧਾਰਾ-2 ਦੀ ਅਣਦੇਖੀ ਅਤੇ ਜਾਨਵਰਾਂ ਨਾਲ ਕਰੂਰਤਾ ਨਿਯਮ 1973 ਧਾਰਾ 6 ਦੀ ਉਲੰਘਣਾ ਕੀਤੀ ਗਈ ਹੈ ਕਿਉਂਕਿ ਸ਼ਹਿਰ ਦਾ ਮਾਹੌਲ ਊਂਠਾਂ ਦੇ ਅਨੁਕੂਲ ਨਹੀਂ ਹੈ। ਉੱਥੇ ਹੀ ਇਨ੍ਹਾਂ ਊਠ ਮਾਲਕਾਂ ਕੋਲ ਊਠ ਦੀ ਸਵਾਰੀ ਦਾ ਕੋਈ ਲਾਈਸੈਂਸ ਨਹੀਂ ਸੀ ਤੇ ਨਾ ਹੀ ਇਨ੍ਹਾਂ ਨੇ ਆਪਣੇ ਊਂਠਾਂ ਦੀ ਰਜਿਸਟ੍ਰੇਸ਼ਨ ਸਬੰਧਿਤ ਵਿਭਾਗ ਕੋਲ ਕਰਵਾਈ ਸੀ।

ਇਸ ਤੋਂ ਬਾਅਦ ਇੰਸਪੈਕਟਰ ਧਰਮਿੰਦਰ ਡੋਗਰਾ ਨੇ ਊਂਠਾਂ ਦਾ ਪੀਸੀਏ ਐਕਟ-1960 ਤਹਿਤ ਚਲਾਨ ਕੱਟਿਆ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਹੁਣ ਇੱਥੇ ਦੁਬਾਰਾ ਊਠ ਲਿਆਉਣ ਤੋਂ ਵੀ ਰੋਕ ਦਿੱਤਾ ਗਿਆ ਹੈ।