ਚੰਡੀਗੜ੍ਹ ਵਿੱਚ ਯੂਥ ਕਾਂਗਰਸ ਨੇ ਖੱਟਰ ਸਰਕਾਰ ਖਿਲਾਫ ਬੋਲਿਆ ਹੱਲਾ

by simranofficial

ਚੰਡੀਗੜ੍ਹ (ਐਨ .ਆਰ .ਆਈ ਮੀਡਿਆ ) : ਚੰਡੀਗੜ੍ਹ ਵਿੱਚ ਯੂਥ ਕਾਂਗਰਸ ਨੇ ਹਰਿਿਆਣਾ ਦੇ ਮੁੱਖ ਮੰਤਰੀ ਮਨੋਹਰ ਖੱਟਰ ਖਿਲਾਫ ਹੱਲਾ ਬੋਲਿਆ ਹੈ। ਯੂਥ ਕਾਂਗਰਸ ਦੇ ਵਰਕਰਾਂ ਦੀ ਮੰਗ ਹੈ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਤੋਂ ਮੁਆਫੀ ਮੰਗਣ, ਜਿਸ ਤਰ੍ਹਾਂ ਹਰਿਆਣੇ ਵਿੱਚ ਕਿਸਾਨੀ ਉੱਤੇ ਤਾਕਤ ਵਰਤੀ ਗਈ ਹੈ ਉਹ ਗਲਤ ਹੈ।

ਇਸ ਸਮੇਂ ਦੌਰਾਨ ਪੁਲਿਸ ਨੇ ਯੂਥ ਕਾਂਗਰਸ ਦੇ ਲੋਕਾਂ 'ਤੇ ਵਾਟਰ ਤੋਪਾਂ ਦੀ ਵਰਤੋਂ ਕੀਤੀ। ਤੇ ਪੁਲਿਸ ਦੇ ਵਲੋਂ ਯੂਥ ਕਾਂਗਰਸ ਨੂੰ ਗਿਰਫ਼ਤਾਰ ਵੀ ਕਰ ਲਿਆ ਗਿਆ ਹੈ ,ਓਥੇ ਹੀ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ। ਸਰਕਾਰ ਨਾਲ ਗੱਲਬਾਤ ਦਾ ਪਹਿਲਾ ਦੌਰ ਫੇਲ੍ਹ ਹੋਣ ਤੋਂ ਬਾਅਦ, ਕਿਸਾਨਾਂ ਨੇ ਅੰਦੋਲਨ ਜਾਰੀ ਰੱਖਣ ਦੀ ਗੱਲ ਕੀਤੀ ਹੈ। ਦੂਜੇ ਪਾਸੇ, ਸਰਕਾਰ ਵੀ ਸਰਗਰਮ ਜਾਪਦੀ ਹੈ. ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਪਿਯੂਸ਼ ਗੋਇਲ ਬੁੱਧਵਾਰ ਸਵੇਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਪਹੁੰਚੇ। ਇਨ੍ਹਾਂ ਮੰਤਰੀਆਂ ਨੇ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਕੀਤੇ।