ਚੰਡੀਗੜ੍ਹ ਯੂਨੀਵਰਸਿਟੀ ਮਾਮਲਾ : ਕੁੜੀ ਨੂੰ ਬਲੈਕਮੇਲ ਕਰ ਮੰਗਵਾਉਂਦੇ ਸੀ ਅਸ਼ਲੀਲ ਵੀਡੀਓ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਦੱਸ ਦਈਏ ਕਿ ਬੀਤੀ ਦਿਨ ਇਕ ਮਾਮਲਾ ਸਾਹਮਣੇ ਆਇਆ ਸੀ। ਜਿਥੇ ਇਕ ਕੁੜੀ ਵਲੋਂ 60 ਨਹਾਉਂਦੇ ਹੋਏ ਕੁੜੀਆਂ ਦੀਆਂ ਵੀਡੀਓ ਬਣਾ ਕੇ ਸ਼ਿਮਲੇ ਬੈਠੇ ਮੁੰਡੇ ਨੂੰ ਭੇਜਿਆ ਜਾ ਰਿਹਾ ਸੀ। ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਸੀ। ਹੁਣ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਕੁੜੀ ਨਾਲ 2 ਉਸ ਦੇ ਸਾਥੀ ਮੁੰਡੇ ਪੁਲਿਸ ਨੇ ਕਾਬੂ ਕੀਤੇ ਹਨ।

ਉਨ੍ਹਾਂ ਨੇ ਕਿਹਾ ਕਿ ਦੋਵੇ ਮੁੰਡੇ ਕੁੜੀ ਨੂੰ ਬਲੈਕਮੇਲ ਕਰਦੇ ਸੀ ਦੱਸਿਆ ਜਾ ਰਿਹਾ ਹੈ ਕਿ ਹੋਸਟਲ ਦੀ ਕੁੜੀ ਨੇ ਆਪਣੀ ਅਸ਼ਲੀਲ ਵੀਡੀਓ ਬਣਾ ਕੇ ਦੋਸ਼ੀਆਂ ਨੂੰ ਭੇਜੀ ਸੀ। ਜਿਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ ਅਸ਼ਲੀਲ ਵੀਡੀਓ ਮੰਗਵਾਉਂਦੇ ਸੀ । ਜਾਣਕਾਰੀ ਅਨੁਸਾਰ ਦੋਸ਼ੀ ਕੋਲੋਂ ਇਕ ਹੋਰ ਵੀਡੀਓ ਬਰਾਮਦ ਹੋਈ ਹੈ ਪਰ ਇਸ ਵਿੱਚ ਕਿਸੇ ਕੁੜੀ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ। ਪੁਲਿਸ ਨੇ ਜਦੋ ਦੋਵੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਇਨ੍ਹਾਂ ਦੇ ਤਾਰਾਂ ਕੌਮਾਂਤਰੀ ਗਰੋਹ ਨਾਲ ਜੁੜ ਰਿਹਾ ਹਨ ।ਫਿਲਹਾਲ ਅਦਾਲਤ ਨੇ ਦੋਸ਼ੀਆਂ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੁਲਿਸ ਵਲੋਂ ਹਾਲੇ ਵੀ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।