ਅਮਰੀਕਾ ਅਤੇ ਕੈਨੇਡਾ ‘ਚ ਕੱਲ ਤੋਂ ਘੜੀਆਂ ਹੋਣਗੀਆਂ ਅੱਗੇ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਅਮਰੀਕਾ ਅਤੇ ਕੈਨੇਡਾ ਵਿਚ ਹਰ ਸਾਲ ਸਮੇਂ ਵਿਚ 2 ਵਾਰ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਜੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਥੇ ਇਕ ਘੰਟੇ ਦੇ ਸਮੇਂ ਦੀ ਤਬਦੀਲੀ ਹੁੰਦੀ ਹੈ। 10 ਮਾਰਚ ਦਿਨ ਐਤਵਾਰ (ਕੱਲ) ਨੂੰ ਅਮਰੀਕਾ ਅਤੇ ਕੈਨੇਡਾ ਦਾ ਸਮਾਂ ਇਕ ਘੰਟਾ ਅੱਗੇ ਹੋ ਜਾਵੇਗਾ ਅਤੇ ਘੜੀਆਂ ਇਕ ਘੰਟਾ ਅੱਗੇ ਕਰਨੀਆਂ ਪੈਂਦੀਆਂ ਹਨ, ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਘੜੀਆਂ ਇਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ। 

ਇਸ ਵਾਰ ਹੁਣ ਸਮੇਂ ਦੀ ਤਬਦੀਲੀ 10 ਮਾਰਚ (ਅੱਜ) ਹੋਵੇਗੀ। ਅਮਰੀਕਾ ਅਤੇ ਕੈਨੇਡਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਸ਼ਨੀਵਾਰ ਦੀ ਵਿਚਕਾਰਲੀ ਰਾਤ ਨੂੰ ਅੱਗੇ ਕਰਨੀਆਂ ਪੈਣਗੀਆਂ ਮਤਲਬ ਜੇਕਰ ਰਾਤ ਦੇ 3 ਵਜੇ ਹੋਏ ਹਨ ਅਤੇ ਘੜੀ ਦੀਆ ਸੂਈਆਂ ਇਕ ਘੰਟਾ ਅੱਗੇ ਕਰਕੇ 4 ਵਜੇ 'ਤੇ ਕਰਨੀਆਂ ਹੋਣਗੀਆਂ।

More News

NRI Post
..
NRI Post
..
NRI Post
..