ਚੰਨੀ ਦੇ ਹੈਲੀਕਾਪਟਰ ਨੂੰ ਲੱਗੀ ਮੋਦੀ ਦੀ “ਬ੍ਰੇਕ”! ਫਰੀਦਕੋਟ ‘ਚ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਜਸਕਮਲ) : ਅੱਜ ਫਰੀਦਕੋਟ ਵਿਖੇ ਰੱਖਿਆ ਮੰਤਰੀ ਪਹੁੰਚ ਰਹੇ ਹਨ। ਉਹ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਦੇ ਹੱਕ ਵਿਚ ਇਥੇ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ। ਫਰੀਦਕੋਟ ਦੇ ਵਿਚ ਹੀ ਅੱਜ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦੀ ਵੀ ਰੈਲੀ ਤੇ ਰੋਡ ਸ਼ੋਏ ਹੋਣਾ ਸੀ ਪਰ ਚੰਨੀ ਦੇ ਇਸ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹੈਲੀਕਾਪਟਰ ਰਾਹੀਂ ਫਰੀਦਕੋਟ ਪਹੁੰਚ ਰਹੇ ਹਨ ਤੇ ਹੈਲੀਕਾਪਟਰ ਰਾਹੀਂ ਹੀ ਸੀਐੱਮ ਚੰਨੀ ਇਥੇ ਆ ਰਹੇ ਸਨ, ਇਸੇ ਕਰ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ 16 ਫਰਵਰੀ ਨੂੰ ਮੁੱਖ ਮੰਤਰੀ ਚੰਨੀ ਫਰੀਦਕੋਟ ਪਹੁੰਚਣਗੇ ਤੇ ਆਪਣੀ ਰੈਲੀ ਕਰਨਗੇ। ਇਹ ਦੂਸਰੀ ਵਾਰ ਹੋ ਰਿਹਾ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬੀਤੇ ਦਿਨ ਵੀ ਜਦੋਂ ਪੰਜਾਬ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸੀ ਤਾਂ ਮੁੱਖ ਮੰਤਰੀ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਜਿਸ ਕਰ ਕੇ ਹੁਸ਼ਿਆਰਪੁਰ ਵਿਖੇ ਰਾਹੁਲ ਗਾਂਧੀ ਦੀ ਰੈਲੀ ਵਿਚ ਵੀ ਚੰਨੀ ਨਹੀਂ ਪਹੁੰਚ ਸਕੇ ਸਨ।