ਪੰਜਾਬ ‘ਚ ਸਿੱਧੂ ਦੀ ਅਗਵਾਈ ਹੇਠ ਬਣੀ ਚੋਣ ਕਮੇਟੀ ‘ਚ ਚੰਨੀ ਦਾ ਰੋਲ ਮਹਿਜ਼ ਰਾਤ ਦੇ ਚੌਕੀਦਾਰ ਵਰਗਾ : ਕੈਪਟਨ

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਬਣਾਈ ਕਾਂਗਰਸ ਪਾਰਟੀ ਦੀ ਚੋਣ ਕਮੇਟੀ 'ਚ ਉਨ੍ਹਾਂ ਦਾ ਰੋਲ ਸਿਰਫ ਰਾਤ ਦੇ ਚੌਕੀਦਾਰ ਤੋਂ ਜ਼ਿਆਦਾ ਨਹੀਂ ਹੈ। ਉਨ੍ਹਾਂ ਕਿਹਾ ਵੀ ਸਵੈ-ਮਾਣ ਵਾਲੇ ਆਗੂ ਨੂੰ ਅਜਿਹੀ ਬੇਇੱਜ਼ਤੀ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ। ਜ਼ਬਰਦਸਤ ਸਮਰੱਥਾ ਹੋਣ ਦੇ ਬਾਵਜੂਦ ਪਾਰਟੀ ਵੱਲੋਂ ਚੰਨੀ ਨਾਲ ਜਿਸ ਨਾਲ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ, ਉਸ ਤੋਂ ਉਹ ਦੁਖੀ ਹਨ।

ਉਨ੍ਹਾਂ ਕਿਹਾ, “ਸਿੱਧੂ ਕਿਸੇ ਇਕ ਵਿਗੜੇ ਹੋਏ ਬੱਚੇ ਵਾਂਗ ਵਿਵਹਾਰ ਕਰ ਰਿਹਾ ਹੈ ਤੇ ਦਿਨ-ਦਿਹਾੜੇ ਗੁੱਸੇ 'ਚ ਆ ਰਿਹਾ ਹੈ, ਤੁਸੀਂ ਉਸ ਦੇ ਸਾਰੇ ਬਲੈਕਮੇਲ ਦੇ ਅਧੀਨ ਹੋ ਰਹੇ ਹੋ ਤੇ ਇਸ ਪ੍ਰਕਿਰਿਆ ਵਿਚ ਤੁਹਾਡੇ ਮੁੱਖ ਮੰਤਰੀ, ਜੋ ਚੰਗਾ ਕੰਮ ਕਰ ਰਿਹਾ ਹੈ, ਦਾ ਅਪਮਾਨ ਹੋ ਰਿਹਾ ਹੈ ਤੇ ਉਸ ਦਾ ਅਪਮਾਨ ਕਰਵਾ ਰਹੇ ਹੋ।