ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਚਾਰਜਸ਼ੀਟ ਤਿਆਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਚਾਰਜਸ਼ੀਟ ਨੂੰ ਅਦਾਲਤ ਵਿੱਚ ਦਾਇਰ ਕਰਨ ਜਾ ਰਹੀ ਹੈ। ਇਸ ਮਾਮਲੇ ਵਿੱਚ ਚਾਰਜਸ਼ੀਟ ਤਿਆਰ ਹੋ ਗਈ ਹੈ। ਇਹ ਚਾਰਜਸ਼ੀਟ ਮਾਨਸਾ ਪੁਲਿਸ ਵਲੋਂ ਤਿਆਰ ਕੀਤੀ ਗਈ ਹੈ। ਇਸ ਚਾਰਜਸ਼ੀਟ ਵਿੱਚ ਕਤਲ ਦੀ ਸਾਜਿਸ਼ ਨਾਲ ਸਬੰਧਿਤ ਤੇ ਹਾਦਸੇ ਨਾਲ ਸਬੰਧਤ ਹਨ। ਇਕ ਚੀਜ ਇਸ ਵਿੱਚ ਸ਼ਾਮਿਲ ਹੈ ਚਾਰਜਸ਼ੀਟ ਵਿੱਚ 15 ਤੋਂ ਵੱਧ ਦੋਸ਼ੀਆਂ ਨੇ ਨਾਂ ਸ਼ਾਮਲ ਹਨ। ਜਿਨ੍ਹਾਂ ਵਿਚ ਗੈਂਗਸਟਰ ਤੇ ਮਾਸਟਰਮਾਈਂਡ ਵੀ ਸ਼ਾਮਲ ਹਨ।

ਇਸ ਵਿੱਚ ਜੱਗੂ ਭਗਵਾਨਪੁਰੀਆ,ਦੀਪਕ ਮੁੰਡੀ, ਅੰਕਿਤ ਸਿਰਸਾ, ਸਚਿਨ ਭਿਵਾਨੀ, ਕੇਸ਼ਵ, ਕਸ਼ਿਸ਼, ਜਗਰੂਪ ਤੇ ਹੋਰ ਵੀ ਸ਼ਾਮਿਲ ਹਨ। ਇਸ ਮਾਮਲੇ ਵਿੱਚ ਜੇਲ੍ਹ ਤੋਂ ਗੈਂਗਸਟਰਾਂ ਦੇ ਵੀ ਨਾਮ ਸਾਹਮਣੇ ਆ ਰਹੇ ਹਨ। ਇਸ ਮਾਮਲੇ ਵਿੱਚ 40 ਤੋਂ ਵੱਧ ਲੋਕਾਂ ਨੂੰ ਗਵਾਹ ਹਨ। ਇਸ ਚਾਰਜਸ਼ੀਟ ਵਿੱਚ ਪੁਲਿਸ ਅਧਿਕਾਰੀ ਤੇ ਹੋਰ ਵੀ ਗਵਾਹ ਸ਼ਾਮਿਲ ਹਨ। ਜੋ ਕਿ ਉਸ ਸਮੇ ਥਾਰ ਹਨ, ਜਿਨ੍ਹਾਂ ਨੂੰ ਵੀ ਗੋਲੀ ਲੱਗੀ ਸੀ। ਇਸ ਚਾਰਜਸ਼ੀਟ ਵਿੱਚ ਘਟਨਾ ਸਮੇ ਮੌਜੂਦ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਟੀ ਇਲਾਵਾ ਜਿਥੇ ਗੋਲੀ ਚਲਾਉਣ ਵਾਲੇ ਹੋਰ ਦੋਸ਼ੀ ਦੇ ਨਾਂ ਵੀ ਹਨ। ਇਸ ਚਾਰਜਸ਼ੀਟ ਵਿੱਚ ਸਬੂਤ ਵਜੋਂ ਫੋਰੈਂਸਿਕ ਰਿਪੋਟ, ਪੋਸਟਮਾਰਟਮ ਰਿਪੋਟ ,ਬਰਾਮਦ ਹਥਿਆਰ ਤੇ ਹੋਰ ਬੀ ਚੀਜ਼ਾਂ ਸ਼ਾਮਿਲ ਹਨ।

More News

NRI Post
..
NRI Post
..
NRI Post
..