ਚਟੋਪਾਧਿਆਏ ਨਹੀਂ ਹੋਣਗੇ ਪੰਜਾਬ ਦੇ DGP! UPSC ਨੇ ਸਿੱਧੂ ਤੇ ਚੰਨੀ ਨੂੰ ਦਿੱਤਾ ਵੱਡਾ ਝਟਕਾ…

by jaskamal

ਨਿਊਜ਼ ਡੈਸਕ (ਜਸਕਮਲ) : ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਸਿੱਧੂ ਦੇ ਚਹੇਤੇ ਸਿਧਾਰਥ ਚਟੋਪਾਧਿਆਏ ਤੇ ਚੰਨੀ ਦੇ ਚਹੇਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਦਾ ਨਾਂ UPSC ਪੈਨਲ 'ਚੋਂ ਬਾਹਰ ਹੋ ਗਿਆ ਹੈ।

ਹੁਣ ਮੁੱਖ ਮੰਤਰੀ ਨੂੰ ਪੈਨਲ ਵੱਲੋਂ ਸੁਝਾਏ ਗਏ ਤਿੰਨ ਨਾਵਾਂ 'ਚੋਂ ਕਿਸੇ ਇਕ ਨਾਂ ਦੀ ਚੋਣ ਕਰਨੀ ਪਵੇਗੀ। ਇਸ ਤਰ੍ਹਾਂ ਜਲਦੀ ਹੀ ਇਕ ਮਹੀਨੇ ਦੇ ਅੰਦਰ ਤੀਜੀ ਵਾਰ ਪੰਜਾਬ 'ਚ ਨਵਾਂ ਡੀਜੀਪੀ ਨਿਯੁਕਤ ਕੀਤਾ ਜਾਵੇਗਾ। ਮੌਜੂਦਾ ਸਮੇਂ 'ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ UPSC ਨੇ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਬਣਾਉਣ ਦੇ ਪੰਜਾਬ ਸਰਕਾਰ ਦੇ ਫੈਸਲੇ ਨਾਲ ਅਸਹਿਮਤ ਹੁੰਦਿਆਂ ਨਵੇਂ ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ।

ਯੂਪੀਐੱਸਸੀ ਨੇ ਰਾਜ 'ਚ ਹੁਣ ਡੀਜੀਪੀ ਦੇ ਅਹੁਦੇ ਲਈ 1987 ਬੈਚ ਦੇ ਅਫਸਰ ਦਿਨਕਰ ਗੁਪਤਾ, ਵੀਕੇ ਭਾਵਰਾ ਤੇ 1988 ਬੈਚ ਦੇ ਪ੍ਰਬੋਧ ਕੁਮਾਰ ਦੇ ਨਾਮ ਸੂਚੀਬੱਧ ਕੀਤੇ ਹਨ। ਸੂਬਾ ਸਰਕਾਰ ਨੂੰ ਹੁਣ ਇਨ੍ਹਾਂ ਤਿੰਨਾਂ 'ਚੋਂ ਕਿਸੇ ਇਕ ਅਧਿਕਾਰੀ ਨੂੰ ਡੀਜੀਪੀ ਵਜੋਂ ਨਿਯੁਕਤ ਕਰਨਾ ਹੋਵੇਗਾ।