ਅਮਰੀਕਾ ਭੇਜਣ ਦੇ ਨਾਂ ’ਤੇ ਮਾਰੀ 20 ਲੱਖ ਰੁਪਏ ਦੀ ਠੱਗੀ

by nripost

ਜਲੰਧਰ (ਰਾਘਵ): ਪਿੰਡ ਅਖਾੜਾ ਥਾਣਾ ਭੋਗਪੁਰ ਦੇ ਪਿੰਡ ਅਖਾੜਾ ਵਾਸੀ ਵੱਲੋਂ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਭੋਗਪੁਰ ਪੁਲਸ ਵੱਲੋਂ ਭੁਲੱਥ ਰਹਿਣ ਵਾਲੇ ਇਕ ਏਜੰਟ ਦੇ ਖ਼ਿਲਾਫ਼ 20 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਿੰਡ ਅਖਾੜਾ ਦੇ ਕਿਸਾਨ ਵੱਲੋਂ ਦਿੱਤੀ ਗਈ ਇਸ ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਉਸ ਨੇ ਆਪਣੇ ਲੜਕੇ ਨੂੰ ਅਮਰੀਕਾ ਭੇਜਣ ਲਈ ਆਪਣੇ ਲੜਕੇ ਦੇ ਦੋਸਤ ਰਾਹੀਂ ਭੁਲੱਥ ਵਾਸੀ ਏਜੰਟ ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਸੀ ਅਤੇ ਵਿਜੇ ਕੁਮਾਰ ਵੱਲੋਂ 52 ਲੱਖ ਰੁਪਏ ਬਦਲੇ ਉਨ੍ਹਾਂ ਦੇ ਲੜਕੇ ਕਿਸਾਨ ਦੇ ਲੜਕੇ ਨੂੰ ਅਮਰੀਕਾ ਭੇਜਣ ਦੀ ਗੱਲਬਾਤ ਤੈਅ ਹੋਈ ਸੀ, ਜਿਸ ਵਿਚੋਂ 20 ਲੱਖ ਰੁਪਏ ਵੀਜ਼ਾ ਲੱਗਣ ਤੋਂ ਪਹਿਲਾਂ ਅਤੇ 32 ਲੱਖ ਰੁਪਏ ਲੜਕੇ ਦੇ ਅਮਰੀਕਾ ਪੁੱਜਣ ’ਤੇ ਦੇਣੇ ਸਨ। ਕਿਸਾਨ ਵੱਲੋਂ ਆਪਣੀ ਜ਼ਮੀਨ ਵੇਚਣ ਦਾ ਬਿਆਨਾ ਕਰਕੇ ਉਕਤ ਏਜੰਟ ਨੂੰ 5 ਲੱਖ ਰੁਪਏ ਨਕਦ ਦੇ ਦਿੱਤੇ ਗਏ ਅਤੇ ਕੁਝ ਸਮੇਂ ਬਾਅਦ ਏਜੰਟ ਨੂੰ 15 ਲੱਖ ਰੁਪਏ ਹੋਰ ਨਕਦੀ ਦੇ ਦਿੱਤੀ ਗਈ।

ਏਜੰਟ ਵੱਲੋਂ ਦਸੰਬਰ 2023 ਵਿਚ ਕਿਸਾਨ ਦੇ ਲੜਕੇ ਨੂੰ ਦੁਬਈ ਭੇਜ ਦਿੱਤਾ ਗਿਆ ਅਤੇ ਦੁਬਈ ਤੋਂ ਜੋਰਡਨ ਭੇਜਿਆ ਗਿਆ ਪਰ ਜੋਰਡਨ ਵਿਚ ਐਂਟਰੀ ਨਾ ਮਿਲਣ ਕਰਕੇ ਲੜਕਾ ਵੱਖ-ਵੱਖ ਦੇਸ਼ਾਂ ’ਚੋਂ ਖੱਜਲ-ਖਰਾਬ ਹੋ ਕੇ ਵਾਪਸ ਇੰਡੀਆ ਆ ਗਿਆ। ਫਰਵਰੀ 2024 ਵਿਚ ਫਿਰ ਏਜੰਟ ਵੱਲੋਂ ਲੜਕੇ ਨੂੰ ਅਮਰੀਕਾ ਭੇਜਣ ਲਈ ਦੁਬਈ ਭੇਜਿਆ ਗਿਆ ਪਰ ਕੰਮ ਨਾ ਬਣਨ ਕਰ ਕੇ ਕੁਝ ਦਿਨ ਬਾਅਦ ਹੀ ਲੜਕਾ ਮੁੜ ਇੰਡੀਆ ਆ ਗਿਆ। ਜਦੋਂ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਉਸ ਦੇ ਲੜਕੇ ਨੂੰ ਡੌਂਕੀ ਰਾਹੀਂ ਅਮਰੀਕਾ ਭੇਜਿਆ ਜਾਣਾ ਹੈ ਤਾਂ ਉਸ ਨੇ ਏਜਟ ਨੂੰ ਅਪੀਲ ਕੀਤੀ ਕਿ ਉਸ ਦੇ ਲੜਕੇ ਦੀ ਜਾਣ ਨੂੰ ਮੁਸੀਬਤ ਵਿਚ ਨਾ ਪਾਇਆ ਜਾਵੇ।

ਕਾਨੂਨੀ ਤਰੀਕੇ ਨਾਲ ਹੀ ਮੇਰੇ ਲੜਕੇ ਨੂੰ ਅਮਰੀਕਾ ਭੇਜਿਆ ਜਾਵੇ ਜਾਂ ਉਸ ਦੇ 20 ਲੱਖ ਰੁਪ ਉਸ ਨੂੰ ਵਾਪਸ ਦੇ ਦਿੱਤੇ ਜਾਣ ਪਰ ਏਜੰਟ ਵੱਖ-ਵੱਖ ਤਰ੍ਹਾਂ ਦੇ ਬਹਾਨੇ ਬਣਾ ਕੇ ਸ਼ਿਕਾਇਤਕਰਤਾ ਨੂੰ ਲਾਰੇ ਲਾਉਂਦਾ ਰਿਹਾ ਤੇ ਕਰੀਬ ਇਕ ਸਾਲ ਬੀਤਣ ਬਾਅਦ ਜਦੋਂ ਸ਼ਿਕਾਇਤਕਰਤਾ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਲੈ ਕੇ ਏਜੰਟ ਕੋਲ ਗਿਆ ਤਾਂ ਫਰਵਰੀ 2024 ਵਿਚ ਮੋਹਤਵਾਰ ਬੰਦਿਆਂ ਦੀ ਹਾਜ਼ਰੀ ਵਿਚ ਉਸ ਨੇ ਇਕ ਕਰਾਰਨਾਮਾ ਲਿਖ ਕੇ ਦਿੱਤਾ ਤੇ ਮੰਨਿਆ ਕਿ 20 ਦਿਨਾਂ ’ਚ ਸ਼ਿਕਾਇਤਕਰਤਾ ਲੜਕੇ ਨੂੰ ਅਮਰੀਕਾ ਭੇਜ ਦੇਵੇਗਾ, ਨਾ ਭੇਜਣ ’ਤੇ ਉਨ੍ਹਾਂ ਦੇ ਪੈਸੇ ਵਿਆਜ ਸਮੇਤ ਵਾਪਸ ਕਰ ਦਵੇਗਾ ਅਤੇ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਉਸ ਨੇ ਸ਼ਿਕਾਇਤਕਰਤਾ ਕੋਲੋਂ 20 ਲੱਖ ਰੁਪਏ ਲੈ ਹਨ, ਏਜੰਟ ਨੇ ਸ਼ਿਕਾਇਤ ਕਰਤਾ ਨੂੰ 20 ਲੱਖ ਰੁਪਏ ਦਾ ਇਕ ਚੈੱਕ ਵੀ ਦੇ ਦਿੱਤਾ।

ਜਦੋਂ ਦੋ ਮਹੀਨੇ ਬੀਤਣ ਬਾਅਦ ਵੀ ਉਸ ਦੇ ਲੜਕੇ ਸ਼ਿਕਾਇਤਕਰਤਾ ਲੜਕੇ ਨੂੰ ਬਾਹਰ ਨਾ ਭੇਜਿਆ ਗਿਆ ਤਾਂ ਉਸ ਨੇ ਬੈਂਕ ਵਿਚ ਏਜੰਟ ਦਾ ਚੈੱਕ ਲਾਇਆ ਤਾਂ ਦਸਤਖਤ ਨਾ ਮਿਲਣ ਕਾਰਨ ਚੈੱਕ ਫੇਲ ਹੋ ਗਿਆ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਐੱਸ. ਐੱਸ. ਪੀ. ਜਲੰਧਰ ਪਾਸੋਂ ਇਨਸਾਫ ਦੀ ਮੰਗ ਕੀਤੀ ਸੀ ਤੇ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤੇ ਜਾਂਚ ਵਿਚ ਇਹ ਗੱਲ ਸਾਫ ਹੋ ਗਈ ਕਿ ਏਜੰਟ ਵੱਲੋਂ ਉਹ ਸਕੂਲੋਂ 20 ਲੱਖ ਰੁਪਏ ਨਕਦੀ ਲੈ ਕੇ ਉਸ ਨਾਲ ਅਮਰੀਕਾ ਭੇਜਣ ਦੇ ਨਾਂ ’ਤੇ ਧੋਖਾਧੜੀ ਕੀਤੀ ਗਈ ਹੈ। ਪੁਲਸ ਵੱਲੋਂ ਏਜੰਟ ਨੂੰ ਸਮਣ ਵੀ ਭੇਜੇ ਗਏ ਪਰ ਉਹ ਪੁਲਸ ਜਾਂਚ ਵਿਚ ਸ਼ਾਮਲ ਨਹੀਂ ਹੋਏ, ਜਿਸ ਤੋਂ ਬਾਅਦ ਪੁਲਸ ਵੱਲੋਂ ਉਕਤ ਏਜੰਟ ਵਿਜੇ ਕੁਮਾਰ ਪੁੱਤਰ ਗੁਲਜਾਰ ਕੁਮਾਰ ਵਾਸੀ ਵਾਰਡ ਨੰਬਰ ਅੱਠ ਭੁਲੱਥ ਖ਼ਿਲਾਫ਼ ਧੋਖਾਧੜੀ ਦੀਆਂ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਵੱਲੋਂ ਇਸ ਵਿੱਚ ਇਸ ਸ਼ਿ

More News

NRI Post
..
NRI Post
..
NRI Post
..