ਚੇਤ ਦੇ ਨਰਾਤੇ ਸ਼ੁਰੂ, ਜਾਣੋ ਅੱਜ ਮਾਂ ਦੇ ਕਿਸ ਸਰੂਪ ਦੀ ਹੋਵੇਗੀ ਪੂਜਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰ ਸਾਲ ਦੀ ਤਰਾਂ ਇਸ ਸਾਲ 22 ਮਾਰਚ 2023 ਤੋਂ ਚੇਤ ਦੇ ਨਰਾਤੇ ਸ਼ੁਰੂ ਹੋ ਰਹੇ ਹਨ ਜੋ ਕਿ 30 ਮਾਰਚ ਨੂੰ ਖ਼ਤਮ ਹੋ ਜਾਣਗੇ। ਦੱਸ ਦਈਏ ਕਿ ਇਨ੍ਹਾਂ ਨਰਾਤਿਆਂ 'ਚ ਮਾਂ ਦੁਰਗਾ ਦੇ 9 ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇ ਰਾਮ ਨੋਵਮੀ ਦਾ ਤਿਉਹਾਰ ਵੀ ਆਉਂਦਾ ਹੈ। ਇਸ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ ਚੇਤ ਦੇ ਪਹਿਲੇ ਨਰਾਤੇ ਵਾਲੇ ਦਿਨ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ ।

ਚੇਤ ਦੇ ਨਰਾਤਿਆਂ ਦੇ 9 ਦਿਨ ਮਾਂ ਦੇ 9 ਰੂਪ

ਪਹਿਲਾ ਨਰਾਤਾ 22 ਮਾਰਚ 2023 : ਮਾਂ ਸ਼ੈਲਪੁੱਤਰੀ
ਦੂਜਾ ਨਰਾਤਾ 23 ਮਾਰਚ 2023 : ਮਾਂ ਬ੍ਰਹਮਚਾਰਣੀ
ਤੀਜਾ ਨਰਾਤਾ 24 ਮਾਰਚ 2023: ਮਾਂ ਚੰਦਰਘੰਟਾ
ਚੋਥਾ ਨਰਾਤਾ 25 ਮਾਰਚ 2023: ਮਾਂ ਕੁਸ਼ਮਾਡਾ
ਪੰਜਵਾਂ ਨਰਾਤਾ 26 ਮਾਰਚ 2023: ਮਾਂ ਸਕੰਦਮਾਤਾ
ਛੇਵਾਂ ਨਰਾਤਾ 27 ਮਾਰਚ 2023: ਮਾਂ ਕਾਤਿਆਨੀ
ਸੱਤਵਾਂ ਨਰਾਤਾ 28 ਮਾਰਚ 2023: ਮਾਂ ਕਾਲਰਾਤਰੀ
ਅਸ਼ਟਮੀ 29 ਮਾਰਚ 2023: ਮਾਂ ਮਹਾਅਸ਼ਟਮੀ
ਨੋਵਮੀ 30 ਮਾਰਚ 2023: ਮਾਂ ਸਿੱਧੀਦਾਤਰੀ , ਦੁਰਗਾ , ਰਾਮ ਨੋਵਮੀ