ਜੰਮੂ(ਆਫਤਾਬ ਅਹਿਮਦ)- ਛਤੀਸਗੜ ਬੁਧਵਾਰ ਨੂੰ ਹੋਏ ਨਕਸਲ ਹਮਲੇ ਤੋਂ ਬਾਅਦ ਲਾਪਤਾ ਸੀਆਰਪੀਐਫ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਨੂੰ ਇੱਕ ਰੋਸ ਪ੍ਰਦਰਸ਼ਨ ਕੀਤਾ ਅਤੇ ਜੰਮੂ-ਅਖਨੂਰ ਹਾਈਵੇਅ ਜਾਮ ਕਰ ਦਿੱਤਾ ਅਤੇ ਲਾਪਤਾ ਪੁੱਤਰ ਦੇ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ। ਤੁਹਾਨੂੰ ਦੱਸਦਇਆ ਕਿ ਉਕਤ ਸੀਆਰਪੀਐਫ ਦਾ ਜਵਾਨ ਜੋ ਕਿ ਕੋਬਰਾ ਕੈਮਾਂਡੋ ਸੀ ਤੇ। ਉਸ ਟੀਮ ਦਾ ਹਿੱਸਾ ਸੀ ਜੋ ਛੱਤੀਸਗੜ੍ਹ ਦੇ ਬੀਜਾਪੁਰ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਸ਼ਾਮਲ ਹੋਇਆ ਸੀ ਅਤੇ ਉਦੋਂ ਤੋਂ ਲਾਪਤਾ ਹੈ। ਪ੍ਰਦਰਸ਼ਨ ਕਰ ਰਹੇ ਲਾਪਤਾ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ।“ਅਸੀਂ ਆਪਣੇ ਪੁੱਤਰ ਦੀ ਸੁਰੱਖਿਅਤ ਵਾਪਸੀ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੁੰਦੇ।” ਉਨ੍ਹਾਂ ਇਸ ਮਾਮਲੇ ਵਿੱਚ ਭਾਰਤ ਸਰਕਾਰ ਅਤੇ ਜੰਮੂ ਕਸ਼ਮੀਰ ਦੇ ਐਲਜੀ ਪ੍ਰਸ਼ਾਸਨ ਦੇ ਤੁਰੰਤ ਦਖਲ ਦੀ ਅਪੀਲ ਵੀ ਕੀਤੀ।



