ਆਪ ਨੂੰ ਹੇਠਾਂ ਲਾਉਣ ‘ਤੇ ਲੱਗੀਆਂ ਸਾਰੀਆਂ ਪਾਰਟੀਆਂ; ਕੇਜਰੀਵਾਲ ਦੇ ਲੁਧਿਆਣਾ ‘ਚ ਤਿੱਖੇ ਬੋਲ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਕੱਠੀਆਂ ਹੋ ਗਈਆਂ ਹਨ। ਕੇਜਰੀਵਾਲ ਨੇ ਕਿਹਾ, ‘‘ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਾਂ ਦਿਨ-ਰਾਤ ਸਿਰਫ ‘ਆਪ’ ਦੇ ਹੀ ਸੁਪਨੇ ਆਉਂਦੇ ਹਨ ਅਤੇ ਆਪਣੀਆਂ ਸਾਰੀਆਂ ਮੀਟਿੰਗਾਂ ਵਿੱਚ ਸਿਰਫ ਮੈਨੂੰ ਅਤੇ ਭਗਵੰਤ ਮਾਨ ਨੂੰ ਹੀ ਗਾਲ੍ਹਾਂ ਕੱਢਦੇ ਹਨ।

ਉਨ੍ਹਾਂ ਕਿਹਾ ਕਿ ਸੁਖਬੀਰ ਵੀ ਸਿਰਫ ‘ਆਪ’ ਨੂੰ ਨਿਸ਼ਾਨ ਬਣਾ ਰਹੇ ਹਨ। ਉਹ ਭਾਜਪਾ ਖ਼ਿਲਾਫ਼ ਕੁਝ ਨਹੀਂ ਬੋਲਦੇ। ਪ੍ਰਿਯੰਕਾ ਗਾਂਧੀ ਅਤੇ ਅਮਿਤ ਸ਼ਾਹ ਵੀ ਸਿਰਫ ‘ਆਪ’ ਨੂੰ ਹੀ ਕੋਸਦੇ ਰਹੇ। ਇਹ ਸਾਰੇ ਮਿਲ ਕੇ ਕਿਸੇ ਵੀ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣਾ ਚਾਹੁੰਦੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਪ ਪਾਰਟੀ ਪੰਜਾਬ ਦਾ ਸਿੱਖਿਆ ਅਤੇ ਮੈਡੀਕਲ ਸਿਸਟਮ ਠੀਕ ਕਰਨਾ ਹੈ।