ਮੁੱਖ ਮੰਤਰੀ ਭਗਵੰਤ ਮਾਨ ਦਾ ਟੋਲ ਪਲਾਜ਼ੇ ਨੂੰ ਲੈ ਕੇ ਵੱਡਾ ਐਲਾਨ,ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੋਲ ਪਲਾਜ਼ੇ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਲੱਡਾ ਤੇ ਮੰਡੀ ਅਹਿਮਦਗੜ੍ਹ ਵਿਖੇ ਟੋਲ ਪਲਾਜ਼ੇ ਨੂੰ 5 ਸਤੰਬਰ ਤੋਂ ਬੰਦ ਕਰ ਦਿੱਤਾ ਜਾਣਗੇ। CM ਮਾਨ ਨੇ ਕਿਹਾ ਕਿ ਮੈ ਪਾਰਲੀਮੈਟ ਵਿੱਚ ਕਈ ਵਾਰ ਟੋਲ ਪਲਾਜ਼ੇ ਦਾ ਮੁੱਦਾ ਚੁੱਕਿਆ ਸੀ ਕਿਉਕਿ ਟੋਲ ਪਲਾਜ਼ੇ ਕਾਰਨ ਹੀ ਹਰ ਚੀਜ਼ 'ਚ ਵਾਧਾ ਹੋ ਰਿਹਾ ਸੀ ।

ਉਨ੍ਹਾਂ ਨੇ ਕਿਹਾ ਜੇਕਰ ਗੱਡੀ ਖਰੀਦਣ ਸਮੇ ਹੀ ਟੈਕਸ ਲਿਆ ਜਾਂਦਾ ਹੈ ਤੇ ਫਿਰ ਟੋਲ ਪਲਾਜ਼ੇ 'ਤੇ ਕਿਉ। CM ਮਾਨ ਨੇ ਕਿਹਾ ਕਿ ਜਦੋ ਦੀ ਆਪ ਸਰਕਾਰ ਆਈ ਹੈ, ਉਸ ਸਮੇ ਤੋਂ ਹੀ ਲੋਕਾਂ ਦੀ ਭਲਾਈ ਤੇ ਵਿਕਾਸ ਦਾ ਕੰਮ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਸਾਬਕਾ ਮੰਤਰੀਆਂ ਤੇ ਮੁੱਖ ਮੰਤਰੀਆਂ ਨੇ ਗਲਤ ਕੰਮ ਕੀਤੇ ਹਨ । ਉਨ੍ਹਾਂ ਕਿਹਾ ਕਿ ਲੋਕਾਂ ਦਾ ਪੈਸਾ ਖਾਉਂਣ ਵਾਲੇ ਹਰ ਦੋਸ਼ੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।