ਮਾਤਾ ਬਗਲਾਮੁਖੀ ਮੰਦਰ ਵਿਖੇ ਹਾਜ਼ਰੀ ਲਵਾਉਣਗੇ ਮੁੱਖ ਮੰਤਰੀ ਚੰਨੀ, ਅੱਜ ਰਾਤ ਕਰਨਗੇ ਵਿਸ਼ੇਸ਼ ਪੂਜਾ, ਇਹ ਹੈ ਖਾਸ ਕਾਰਨ…

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਹਿਮਾਚਲ ਪ੍ਰਦੇਸ਼ ਦੌਰੇ 'ਤੇ ਪਹੁੰਚਣਗੇ। ਸੀਐੱਮ ਚੰਨੀ ਜ਼ਿਲ੍ਹਾ ਕਾਂਗੜਾ 'ਚ ਸਥਿਤ ਮਾਤਾ ਬਗਲਾਮੁਖੀ ਮੰਦਰ ਵਿਖੇ ਵਿਸ਼ੇਸ਼ ਪੂਜਾ ਕਰਨਗੇ। ਪ੍ਰਸਿੱਧ ਸ਼ਕਤੀਪੀਠ ਮੰਦਰ 'ਚ ਸੀਐੱਮ ਚੰਨੀ ਦੇ ਪੁਜਾਰੀ ਪੰਡਤ ਦਿਨੇਸ਼ ਨੇ ਦੱਸਿਆ ਕਿ ਮੁੱਖ ਮੰਤਰੀ ਦੁਪਹਿਰ ਤੋਂ ਬਾਅਦ ਇਥੇ ਪਹੁੰਚਗਣੇ। ਰਾਤ 9 ਵਜੇ ਬਗਲਾਮੁਖੀ ਮੰਦਰ ਇਕ ਵਿਸ਼ੇਸ਼ ਪੂਜਾ ਰੱਖੀ ਗਈ ਹੈ। ਡੀਐੱਸਪੀ ਦੇਹਰਾ ਅੰਕਿਤ ਸ਼ਰਮਾ ਨੇ ਵੀ ਸੀਐੱਮ ਦੇ ਦੌਰੇ ਦੀ ਪੁਸ਼ਟੀ ਕੀਤੀ ਹੈ।

ਲਗਪਗ ਤਿੰਨ ਮਹੀਨੇ ਪਹਿਲਾਂ ਪੰਜਾਬ 'ਚ ਭਾਰੀ ਸਿਆਸੀ ਹਲਚਲ ਮਗਰੋਂ ਕੈਬਨਿਟ ਮੰਤਰੀ ਤੋਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਚੋਣਾਂ ਤੋਂ ਪਹਿਲਾਂ ਮਾਤਾ ਬਗਲਾਮੁਖੀ ਦੀ ਸ਼ਰਨ 'ਚ ਪਹੁੰਚਣਗੇ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਿੱਲੀ ਤੋਂ ਸਿੱਧਾ ਗਗਲ ਹਵਾਈ ਅੱਡੇ 'ਤੇ ਆਪਣੇ ਨਿੱਜੀ ਜਹਾਜ਼ ਰਾਹੀਂ ਆਉਣਗੇ। ਇਸ ਉਪਰੰਤ ਉਨ੍ਹਾਂ ਦਾ ਸੜਕੀ ਮਾਰਗ ਤੋਂ ਮਾਤਾ ਬਗਲਾਮੁਖੀ ਪਹੁੰਚਣ ਦਾ ਪ੍ਰੋਗਰਾਮ ਹੈ। ਹਾਲਾਂਕਿ ਮੁੱਖ ਮੰਤਰੀ 3 ਵਜੇ ਦੇ ਕਰੀਬ ਗਗਲ ਹਵਾਈ ਅੱਡੇ ਤੋਂ ਚੱਲ ਕੇ 4 ਵਜੇ ਤਕ ਮਾਤਾ ਦੇ ਦਰਬਾਰ ਪਹੁੰਚ ਜਾਣਗੇ ਪਰ ਉਨ੍ਹਾਂ ਦੀ ਪੂਜਾ 9 ਵਜੇ ਦੀ ਰੱਖੀ ਗਈ ਹੈ।