ਅਨਾਜ ਵਾਲੇ ਡਰੰਮ ‘ਚ ਬੰਦ ਕਰ ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਮਾਂ ਨੇ ਆਪਣੇ 4 ਬੱਚਿਆਂ ਨੂੰ ਅਨਾਜ ਵਾਲੇ ਡਰੰਮ 'ਚ ਬੰਦ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ । ਕਤਲ ਕਰਨ ਤੋਂ ਬਾਅਦ ਮਾਂ ਨੇ ਖੁਦ ਵੀ ਖ਼ੁਦਕੁਸ਼ੀ ਕਰ ਲਈ । ਮ੍ਰਿਤਕ ਮਹਿਲਾ ਗਰਭਵਤੀ ਦੱਸੀ ਜਾ ਰਹੀ ਹੈ । ਪੁਲਿਸ ਅਧਿਕਾਰੀ ਅਨੁਸਾਰ ਪਿੰਡ ਬਾਨੀਆਵਸਾ ਦੀ ਰਹਿਣ ਵਾਲੀ ਉਰਮਿਲਾ ਨੇ ਆਪਣੇ 4 ਬੱਚਿਆਂ ਵਿਕਰਮ ,ਵਿਮਲਾ, ਭਾਵਨਾ ,ਮਨੀਸ਼ਾ ਨੂੰ ਅਨਾਜ ਦੇ ਡਰੰਮ 'ਚ ਪਾ ਕੇ ਉਪਰ ਤੋਂ ਢੱਕ ਦਿੱਤਾ ।

ਘਟਨਾ ਸਮੇ ਮਹਿਲਾ ਦਾ ਪਤੀ ਜੇਠਰਾਮ ਕੰਮ ਲਈ ਘਰੋਂ ਚਲਾ ਗਿਆ ਸੀ । ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅਸੀਂ ਵੱਖ- ਵੱਖ ਰਹਿੰਦੇ ਹਾਂ । ਅਸੀਂ ਸਾਰੇ ਲੋਕ ਖੇਤਾਂ ਵਿੱਚ ਕੰਮ ਕਰ ਰਹੇ ਸੀ ,ਜਦੋ ਬੱਚੇ ਤੇ ਉਰਮਿਲਾ ਨਹੀ ਦਿਖਾਈ ਦਿੱਤੇ ਤਾਂ ਘਰ ਦੀਆਂ ਮਹਿਲਾਵਾਂ ਨੇ ਆਵਾਜ਼ ਦਿੱਤੀ, ਜਦੋ ਘਰੋਂ ਕੋਈ ਬਾਹਰ ਨਹੀਂ ਆਇਆ ਤਾਂ ਮਹਿਲਾਵਾਂ ਨੇ ਅੰਦਰ ਜਾ ਕੇ ਦੇਖਿਆ ਉਰਮਿਲਾ ਨੇ ਖ਼ੁਦਕੁਸ਼ੀ ਕੀਤੀ ਸੀ । ਜਦੋ ਬੱਚਿਆਂ ਦੀ ਭਾਲ ਕੀਤੀ ਗਈ ਤਾਂ ਉਹ ਡਰੰਮ ਦੇ ਅੰਦਰ ਬੰਦ ਸਨ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..