ਪੱਛਮ ਤੇ ਯੂਰੋਪੀ ਦੇਸ਼ਾ ਖਿਲਾਫ ਚੀਨ ਤੇ ਰੂਸ ਨੇ ਦਿਖਾਈ ਇਕਜੁੱਟਤਾ

by vikramsehajpal

ਅੰਮ੍ਰਿਤਸਰ,(ਦੇਵ ਇੰਦਰਜੀਤ) :ਦੋਵੇਂ ਦੇਸ਼ ਪੌਣਪਾਣੀ ਪਰਿਵਰਤਨ ਅਤੇ ਕੋਰੋਨਾ ਮਹਾਮਾਰੀ ਵਰਗੇ ਮਸਲਿਆਂ 'ਤੇ ਵਿਸ਼ਵ ਦੀ ਪ੍ਰਗਤੀ ਲਈ ਮਿਲ ਕੇ ਕੰਮ ਕਰ ਰਹੇ ਹਨ। ਚੀਨ ਅਤੇ ਰੂਸ ਨੇ ਇਹ ਇਕਜੁੱਟਤਾ ਅਜਿਹੇ ਸਮੇਂ ਦਿਖਾਈ ਹੈ ਜਦੋਂ ਪੱਛਮ ਨੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।ਅਮਰੀਕਾ ਅਤੇ ਯੂਰਪੀ ਸੰਘ (ਈਯੂ) ਖ਼ਿਲਾਫ਼ ਇਕਜੁੱਟਤਾ ਦਿਖਾਉਣ ਲਈ ਚੀਨ ਅਤੇ ਰੂਸ ਦੇ ਵਿਦੇਸ਼ ਮੰਤਰੀਆਂ ਨੇ ਮੰਗਲਵਾਰ ਨੂੰ ਮੁਲਾਕਾਤ ਕੀਤੀ ਅਤੇ ਕਿਹਾ ਕਿ ਅੰਦਰੂਨੀ ਮਾਮਲਿਆਂ 'ਚ ਦਖਲ ਸਵੀਕਾਰਯੋਗ ਨਹੀਂ ਹੈ।

ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਦੀ ਇਹ ਮੁਲਾਕਾਤ ਦੱਖਣੀ ਚੀਨ ਦੇ ਨਾਨਨੀਂਗ ਸ਼ਹਿਰ ਵਿਚ ਹੋਈ। ਵਾਂਗ ਅਤੇ ਸਰਗੇਈ ਨੇ ਅਮਰੀਕਾ ਤੇ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦਾ ਦੋਸ਼ ਲਗਾਇਆ। ਵਾਂਗ ਨੇ ਪ੍ਰਰੈੱਸ ਕਾਨਫਰੰਸ ਦੌਰਾਨ ਸ਼ਿਨਜਿਆਂਗ ਵਿਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਲੈ ਕੇ ਚੀਨੀ ਅਧਿਕਾਰੀਆਂ ਖ਼ਿਲਾਫ਼ ਯੂਰਪੀ ਸੰਘ, ਬਿ੍ਟੇਨ, ਕੈਨੇਡਾ ਅਤੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੀਆਂ ਇਕਤਰਫ਼ਾ ਪਾਬੰਦੀਆਂ ਖ਼ਿਲਾਫ਼ ਦੇਸ਼ਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਜਦਕਿ ਸਰਗੇਈ ਨੇ ਕਿਹਾ ਕਿ ਪਾਬੰਦੀਆਂ ਕਾਰਨ ਰੂਸ ਅਤੇ ਚੀਨ ਕਰੀਬ ਆ ਗਏ ਹਨ।