ਸਰਹੱਦੀ ਇਲਾਕਿਆਂ ‘ਚ ਤੇਜ਼ੀ ਨਾਲ ਕਰ ਰਿਹਾ ਚੀਨ ਨਿਰਮਾਣ :ਕੇਂਦਰ ਸਰਕਾਰ

by vikramsehajpal

ਦਿੱਲੀ,(ਦੇਵ ਇੰਦਰਜੀਤ) :ਮੋਦੀ ਸਰਕਾਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਬੁੱਧਵਾਰ ਲੋਕ ਸਭਾ 'ਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਵੱਲੋਂ ਦਿੱਤੇ ਲਿਖਤੀ ਜਵਾਬ 'ਚ ਸਰਕਾਰ ਨੇ ਇਹ ਗੱਲ ਮੰਨੀ ਹੈ ਕਿ ਭਾਰਤ ਨਾਲ ਲੱਗੇ ਤਿੱਬਤ ਤੇ ਜਿਨਜਿਆਂਗ ਖੇਤਰ 'ਚ ਚੀਨ ਲਗਾਤਾਰ ਨਿਰਮਾਣ ਕਰਵਾ ਰਿਹਾ ਹੈ।ਭਾਰਤ ਵੀ ਆਪਣੇ ਸਰਹੱਦੀ ਇਲਾਕਿਆਂ 'ਚ ਵਿਕਾਸ ਵੱਲ ਲਗਾਤਾਰ ਧਿਆਨ ਦੇ ਰਿਹਾ ਹੈ ਜਿਸ ਨਾਲ ਉਨ੍ਹਾਂ ਖੇਤਰਾਂ ਦੇ ਆਰਥਿਕ ਵਿਕਾਸ ਦੇ ਨਾਲ-ਨਾਲ ਭਾਰਤ ਦੀ ਰਣਨੀਤਕ ਤੇ ਸਾਮਰਿਕ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਭਾਰਤ ਦੇ ਸਰਹੱਦੀ ਇਲਾਕਿਆਂ 'ਚ ਸੜਕਾਂ 'ਤੇ ਪੁਲ ਜਿਹੀਆਂ ਮੁੱਢਲੀਆਂ ਚੀਜ਼ਾਂ ਦੇ ਨਿਰਮਾਣ ਲਈ ਪੈਸਿਆਂ ਦੀ ਵੰਡ ਵਧਾ ਦਿੱਤੀ ਗਈ ਹੈ। ਉਨ੍ਹਾਂ ਦੁਹਰਾਇਆ ਕਿ ਭਾਰਤ ਉਨ੍ਹਾਂ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਿਹਾ ਹੈ ਜਿਸ ਦਾ ਸਿੱਧਾ ਸਬੰਧ ਭਾਰਤ ਦੀ ਸੁਰੱਖਿਆ, ਉਸਦੀ ਖੇਤਰੀ ਅਖੰਡਤਾ ਨਾਲ ਹੈ।ਭਾਰਤ ਵੀ ਆਪਣੇ ਸਰਹੱਦੀ ਇਲਾਕਿਆਂ 'ਚ ਵਿਕਾਸ ਵੱਲ ਲਗਾਤਾਰ ਧਿਆਨ ਦੇ ਰਿਹਾ ਹੈ ਜਿਸ ਨਾਲ ਉਨ੍ਹਾਂ ਖੇਤਰਾਂ ਦੇ ਆਰਥਿਕ ਵਿਕਾਸ ਦੇ ਨਾਲ-ਨਾਲ ਭਾਰਤ ਦੀ ਰਣਨੀਤਕ ਤੇ ਸਾਮਰਿਕ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।