ਵੈੱਬ ਡੈਸਕ (ਵਿਕਰਮ ਸਹਿਜਪਾਲ) : ਚੀਨ ਵਿਚ ਇਕ ਕੈਮੀਕਲ ਪਲਾਂਟ ਵਿਚ ਸ਼ਕਤੀਸ਼ਾਲੀ ਧਮਾਕੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸ਼ੁੱਕਰਵਾਰ ਨੂੰ 64 ਤੱਕ ਪਹੁੰਚੀ ਚੁੱਕੀ ਹੈ। ਦੱਸ ਦਈਏ ਕਿ ਚੀਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਲ ਤੇ ਬਚਾਅ ਮੁਹਿੰਮ ਚਲਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ।
ਝਿਆਂਗਸ਼ੁਈ ਕਾਊਂਟੀ ਦੀ ਸਰਕਾਰ ਮੁਤਾਬਕ ਜਿਆਂਗਸੁ ਸੂਬੇ ਦੇ ਯਾਂਗਚੇਂਗ ਵਿਚ ਇਕ ਰਾਸਾਇਣਕ ਉਦਯੋਗ ਪਾਰਕ ਵਿਚ ਪਰਟੀਲਾਈਜਰ ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਧਮਾਕਾ ਹੋਇਆ।ਮਿਲੀ ਜਾਣਕਾਰੀ ਮੁਤਾਬਕ, 64 ਲੋਕਾਂ ਦੀ ਮੌਤ ਹੋ ਗਈ ਤੇ 90 ਲੋਕ ਗੰਭੀਰ ਤੌਰ 'ਤੇ ਜ਼ਖਮੀ ਹਨ। ਰਾਸ਼ਟਰਪਤੀ ਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸ਼ੀ ਨੇ ਭਾਲ ਅਤੇ ਬਚਾਅ ਮੁਹਿੰਮ ਚਲਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ।



