1 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਚੀਨ ਨੇ ਦਾਅਵਾ ਕੀਤਾ ਹੈ ਕਿ ਉਹ ਕਦੇ ਵੀ ਭਾਰਤ ਅਤੇ ਪਾਕਸਿਤਾਨ ਨੂੰ ਪਰਮਾਣੂ ਸ਼ਕਤੀ ਵਾਲੇ ਦੇਸ਼ ਦਾ ਦਰਜਾ ਨਹੀਂ ਦਿੱਤਾ ਹੈ | ਇਸਦੇ ਨਾਲ ਹੀ ਓਹਨਾ ਇਹ ਵੀ ਕਿਹਾ ਵੀ ਉੱਤਰ ਕੋਰੀਆ ਵੀ ਇਸ ਦੇ ਕਾਬਲ ਨਹੀਂ ਹੈ | ਚੀਨ ਨੇ ਇਹ ਪ੍ਰਤੀਕਿਰਿਆ ਵੀਅਤਨਾਮ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਸਿਖਰ ਵਾਰਤਾ ਅਸਫਲ ਰਹਿਣ ਦੇ ਬਾਅਦ ਦਿੱਤੀ ਹੈ |
ਇਸ ਆਧਾਰ 'ਤੇ ਚੀਨ ਭਾਰਤ ਦੇ ਪਰਮਾਣੂ ਸਪਲਾਇਰ ਸਮੂਹ (ਐੱਨਐੱਸਜੀ) 'ਚ ਦਾਖਲੇ ਦਾ ਵਿਰੋਧ ਕਰ ਰਿਹਾ ਹੈ | 48 ਮੈਂਬਰੀ ਇਸ ਸਮੂਹ ਵਿਚ ਸਰਬਸੰਮਤੀ ਨਾਲ ਹੀ ਨਵਾਂ ਮੈਂਬਰ ਬਣਾਇਆ ਜਾ ਸਕਦਾ ਹੈ | ਮੈਂਬਰੀ ਲਈ ਅਰਜ਼ੀ ਦੇਣ ਵਾਲੇ ਦੇਸ਼ ਦਾ ਐੱਨਪੀਟੀ 'ਤੇ ਦਸਤਖਤ ਕਰਨਾ ਲਾਜ਼ਮੀ ਹੈ | ਐੱਨਪੀਟੀ 'ਤੇ ਦਸਤਖਤ ਵਿਚ ਭਾਰਤ ਨੂੰ ਛੋਟ ਦਿੱਤੇ ਜਾਣ 'ਤੇ ਉਹ ਸੰਗਠਨ ਦੇ ਬਾਕੀ ਮੈਂਬਰਾਂ ਤੋਂ ਪਾਕਿਸਤਾਨ ਨੂੰ ਵੀ ਛੋਟ ਦੇਣ ਦੀ ਸਿਫ਼ਾਰਸ਼ ਕਰ ਰਿਹਾ ਹੈ |
ਪਾਕਿਸਤਾਨ ਨੇ ਵੀ ਐੱਨਐੱਸਜੀ ਦੀ ਮੈਂਬਰੀ ਲਈ ਅਰਜ਼ੀ ਲਗਾ ਰੱਖੀ ਹੈ | ਹਨੋਈ ਵਿਚ ਟਰੰਪ ਅਤੇ ਕਿਮ ਜੋਂਗ ਉਨ ਦੀ ਮੀਟਿੰਗ ਸਫਲ ਨਾ ਹੋ ਸਕਣ ਦਾ ਮੁੱਖ ਕਾਰਨ ਉੱਤਰੀ ਕੋਰੀਆ ਦਾ ਆਪਣੇ ਦੋ ਯੂਰੇਨੀਅਮ ਸੋਧ ਪਲਾਂਟਾਂ ਨੂੰ ਬੰਦ ਕਰਨ ਤੋਂ ਇਨਕਾਰ ਰਿਹਾ | 27 ਫਰਵਰੀ ਨੂੰ ਸਿਖਰ ਵਾਰਤਾ ਸ਼ੁਰੂ ਹੋਣ ਤੋਂ ਪਹਿਲੇ ਹੀ ਰਾਸ਼ਟਰਪਤੀ ਟਰੰਪ ਨੇ ਸਾਫ਼ ਕਰ ਦਿੱਤਾ ਸੀ ਕਿ ਉਹ ਉੱਤਰੀ ਕੋਰੀਆ ਨਾਲ ਸਮਝੌਤੇ ਲਈ ਉਸ ਦੇ ਪੂਰਣ ਪਰਮਾਣੂ ਨਿਸ਼ਸਤਰੀਕਰਨ ਤੋਂ ਘੱਟ ਲਈ ਤਿਆਰ ਨਹੀਂ ਹਨ।



