ਨੋਵਾ ਸਕੋਟਿਆ ਦੇ ਪ੍ਰੀਮੀਅਰ ਦਾ ਬਿਆਨ – ਚੀਨ ਨਾਲ ਮਤਭੇਦ ਸੁਲਝਾਵੇਂ ਕੈਨੇਡਾ

by mediateam

ਓਟਾਵਾ / ਬੀਜਿੰਗ , 08 ਜੁਲਾਈ ( NRI MEDIA )

ਚੀਨੀ ਅਧਿਕਾਰੀ ਇਸ ਗੁੱਥੀ ਨੂੰ ਨਹੀਂ ਸੁਲਝਾ ਪਾ ਰਹੇ ਹਨ ਕਿ ਚੀਨ ਅਤੇ ਅਮਰੀਕਾ ਦੇ ਮੱਧ ਚਲ ਰਹੇ ਵਪਾਰਕ ਯੁੱਧ ਵਿਚ ਕੈਨੇਡਾ ਕਿਉਂ ਫੱਸ ਰਿਹਾ ਹੈ ਹਾਲਾਂਕਿ ਇਸ ਸਭ ਦੇ ਵਿਚ ਹੋਏ ਇੰਟਰਵਿਊ ਦੌਰਾਨ ਨੋਵਾ ਸਕੋਟਿਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਦੇ ਮੱਧ ਚਲ ਰਹੇ ਯੁੱਧ ਨੂੰ ਸੁਲਝਾਉਣ ਦਾ ਇੱਕੋ ਤਰੀਕਾ ਹੈ ਇਸ ਬਾਰੇ ਇਕ ਦੂਜੇ ਨਾਲ ਗੱਲ ਕਰਨ ਕਿਉਕਿ ਇਸ ਵੇਲੇ ਚੀਨ ਕੈਨੇਡਾ ਦੀ ਸਥਿਤੀ ਨੂੰ ਸਮਝ ਨਹੀਂ ਪਾ ਰਿਹਾ। 


ਮੈਕਨੀਲ ਨੇ ਕਿਹਾ ਕਿ, ਸਾਨੂੰ ਚੀਨ ਨੂੰ ਦਿਖਾਉਣਾ ਚਾਹੀਦਾ ਹੈ ਕਿ ਕਿਉਂ ਫ਼ੇਡਰਲ ਸਰਕਾਰ ਇਸ ਯੁੱਧ ਦਾ ਹਿੱਸਾ ਬਣ ਗਈ ਹੈ, ਨੋਵਾ ਸਕੋਟਿਆ ਦਾ ਵਪਾਰ ਚੀਨ ਦੇ ਨਾਲ ਬਹੁਤ ਵਧੀਆ ਚਲ ਰਿਹਾ ਹੈ ਅਤੇ ਇਸ ਨਾਲ ਸੂਬੇ ਨੂੰ ਕਾਫੀ ਫਾਇਦਾ ਵੀ ਹੋ ਰਿਹਾ ਹੈ , ਜਿਸ ਕਾਰਨ ਮੈਕਨੀਲ ਦਾ ਕਹਿਣਾ ਹੈ ਕਿ ਜਿਹੜੇ ਵੀ ਦੇਸ਼ ਕੈਨੇਡਾ ਨੂੰ ਚੀਨ ਨਾਲ ਵਾਪਰਕ ਸੰਬੰਧ ਘਟ ਕਰਨ ਜਾਂ ਤੋੜਨ ਨੂੰ ਕਹਿ ਰਹੇ ਹਨ ਉਹ ਗਲਤ ਸੁਝਾਅ ਦੇ ਰਹੇ ਹਨ ਕਿਉਕਿ ਇਸ ਤਰ੍ਹਾਂ ਨਾਲ ਕੋਈ ਠੋਸ ਹੱਲ ਨਹੀਂ ਨਿਕਲ ਸਕਦਾ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵਾਪਰਕ ਯੁੱਧ ਨੂੰ ਤੂਲ ਦੇ ਰਹੇ ਹਨ, ਉਹਨਾਂ ਨੇ ਚੀਨ ਉਤੇ ਟੈਰਿਫ ਲਗਾਏ ਜਿਸ ਕਾਰਨ ਚੀਨ ਨੇ ਵੀ ਅਜਿਹਾ ਹੀ ਕੀਤਾ ਅਤੇ ਇਸ ਵਿਚ ਹੀ ਕੈਨੇਡਾ ਵੀ ਫੱਸ ਗਿਆ, ਅਮਰੀਕਾ ਵੱਲੋਂ ਹੁਆਵੈ ਦੀ ਸੀ.ਐਫ. ਓ. ਦੀ ਗਿਰਫਤਾਰੀ ਦੇ  ਹੁਕਮ ਕਾਰਣ ਜਦ ਕੈਨੇਡਾ ਨੇ ਮੈਂਗ ਨੂੰ ਬੰਦੀ ਬਣਾਇਆ ਤਾਂ ਚੀਨ ਨੇ ਦੋ ਕੈਨੇਡੀਅਨ ਨਾਗਰਿਕਾਂ ਨੂੰ ਡੀਟੇਨ ਕਰ ਦਿਤਾ , ਟਰੰਪ ਨੇ ਹਮੇਸ਼ਾ ਤੋਂ ਹੀ ਸੁਰਖਿਆਵਾਦ ਅਤੇ ਅਲਹਿਦਗੀਵਾਦ ਨੂੰ ਪਹਿਲ ਦਿਤੀ ਹੈ। 

ਮੈਕਨੀਲ ਦਾ ਮੰਨਣਾ ਹੈ ਕਿ ਸੁਰਖਿਆਵਾਦ ਕਦੇ ਵੀ ਇਸ ਸਮਸਿਆ ਦਾ ਹੱਲ ਨਹੀਂ ਹੋ ਸਕਦਾ, ਇਹ ਹਾਲਾਤ ਸਿਰਫ ਗੱਲ ਬਾਤ ਰਾਹੀਂ ਹੀ ਸੁਲਝਾਏ ਜਾ ਸਕਦੇ ਹਨ।

More News

NRI Post
..
NRI Post
..
NRI Post
..