ਕੰਜ਼ਰਵੇਟਿਵ ਪਾਰਟੀ ਨੂੰ ਹਰਾਉਣ ਲਈ ਚੀਨ ਨੇ ਕੈਨੇਡਾ ਚੋਣਾਂ ‘ਚ ਕੀਤੀ ਸੀ ਦਖ਼ਲ ਅੰਦਾਜ਼ੀ : ਰਿਪੋਰਟ ਅਨੁਸਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਮੀਡੀਆ ਅਨੁਸਾਰ 2021 ਦੀਆਂ ਚੋਣਾਂ 'ਚ ਚੀਨ ਨੇ ਜਸਟਿਨ ਟਰੂਡੋ ਨੂੰ ਜਿਤਾਉਣ ਲਈ ਦਖ਼ਲ ਅੰਦਾਜ਼ੀ ਕੀਤੀ ਸੀ। ਸੂਤਰਾਂ ਅਨੁਸਾਰ 2021 ਦੀਆਂ ਚੋਣਾਂ 'ਚ ਚੀਨ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਪੱਖ 'ਚ ਸੰਘੀ ਚੀਨ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਲਈ ਇਹ ਮੁਹਿੰਮ ਚਲਾਈ ਸੀ। ਇਸ ਦਾ ਖੁਲਾਸਾ ਕੈਨੇਡੀਅਨ ਮੀਡੀਆ ਨੇ ਕੀਤਾ ਹੈ । ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਚੀਨੀ ਡਿਪਲੋਮੈਟਾਂ ਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੇ ਟਰੂਡੋ ਤੇ ਉਨ੍ਹਾਂ ਦੇ ਸਮਰਥਕ ਉਮੀਦਵਾਰਾਂ ਨੂੰ ਚੋਣ ਵਿੱਚ ਜਿਤਵਾਉਣ ਲਈ ਸਾਥ ਦਿੱਤਾ ਸੀ ਤੇ ਕੰਜ਼ਰਵੇਟਿਵ ਪਾਰਟੀ ਦੇ ਲੋਕਾਂ ਨੂੰ ਹਰਾਉਣ ਲਈ ਕੰਮ ਕੀਤਾ ਸੀ।

ਸੂਤਰਾਂ ਅਨੁਸਾਰ ਚੀਨ ਨੇ ਇਹ ਇਸ ਲਈ ਕੀਤਾ ਕਿਉਕਿ ਕੰਜ਼ਰਵੇਟਿਵ ਪਾਰਟੀ ਚੀਨ ਦੇ ਕਰੀਬੀ ਨਹੀਂ ਰਹੇ ਹਨ। ਕੰਜ਼ਰਵੇਟਿਵ ਪਾਰਟੀ ਨੂੰ ਹਰਾਉਣ ਲਈ ਚੀਨ ਨੇ ਵੈਨਕੂਵਰ ਤੇ ਜੀਟੀਏ 'ਚ ਪਰਦੇ ਦੇ ਪਿੱਛੇ ਰਹਿੰਦੇ ਹੋਏ ਚੀਨੀ ਕੈਨੇਡੀਅਨ ਸੰਗਠਨਾਂ 'ਚ ਗਲਤ ਪ੍ਰਚਾਰ ਕਰਨਾ ਸ਼ੁਰੂ ਕੀਤਾ । ਦੱਸ ਦਈਏ ਕਿ ਵੈਨਕੂਵਰ ਤੇ ਜੀਟੀਏ 'ਚ ਜ਼ਿਆਦਾਤਰ ਚੀਨੀ ਪ੍ਰਵਾਸੀ ਹੈ, ਜੋ ਕਿ ਕੰਜ਼ਰਵੇਟਿਵ ਪਾਰਟੀ ਦੇ ਵਿਰੋਧੀ ਤੇ ਟਰੂਡੋ ਦੇ ਪੱਖ ਦੇ ਹਨ ।