ਚੀਨ ਦੀ ਭਾਰਤ ਨੂੰ ਬੇਨਤੀ ਕਿਹਾ – ਛੱਡ ਦੋ ਸਾਡਾ ਫੌਜੀ

by vikramsehajpal

ਬੀਜਿੰਗ (ਐੱਨ.ਆਰ.ਆਈ. ਮੀਡਿਆ) - ਚੀਨ ਨੇ ਆਪਣਾ ਫ਼ੌਜੀ ਛੇਤੀ ਛੱਡਣ ਲਈ ਭਾਰਤੀ ਫ਼ੌਜ ਨੂੰ ਬੇਨਤੀ ਕੀਤੀ ਹੈ। ਭਾਰਤੀ ਫ਼ੌਜ ਨੇ ਇਸ ਚੀਨੀ ਫ਼ੌਜੀ ਨੂੰ ਪੂਰਬੀ ਲੱਦਾਖ ਦੇ ਡੈਮਚੋਕ ਤੋਂ ਸੋਮਵਾਰ ਨੂੰ ਫੜਿਆ ਸੀ। ਭਾਰਤੀ ਫ਼ੌਜ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਫੜੇ ਗਏ ਫ਼ੌਜੀ ਦੀ ਪਛਾਣ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਕਾਰਪੋਰਲ ਵਾਂਗ ਯਾ ਲਾਂਗ ਦੇ ਰੂਪ ਵਿਚ ਹੋਈ ਹੈ। ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ ਚੁਸ਼ੂਲ-ਮੋਲਡੋ ਸਰਹੱਦ ਪੁਆਇੰਟ 'ਤੇ ਚੀਨੀ ਫ਼ੌਜ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਪੀ.ਐੱਲ.ਏ. ਦੀ ਵੈਸਟਰਨ ਥੀਏਟਰ ਕਮਾਂਡ ਦੇ ਬੁਲਾਰੇ ਸੀਨੀਅਰ ਕਰਨਲ ਝਾਂਗ ਸ਼ੁਇਲੀ ਨੇ ਦਾਅਵਾ ਕੀਤਾ ਕਿ ਚੀਨੀ ਫ਼ੌਜੀ 18 ਅਕਤੂਬਰ ਦੀ ਸ਼ਾਮ ਭਾਰਤ-ਚੀਨ ਸਰਹੱਦ 'ਤੇ ਉਸ ਵੇਲੇ ਲਾਪਤਾ ਹੋ ਗਿਆ ਸੀ ਜਦੋਂ ਉਹ ਸਥਾਨਕ ਲੋਕਾਂ ਦੀ ਬੇਨਤੀ 'ਤੇ ਉਨ੍ਹਾਂ ਦੇ ਯਾਕ ਨੂੰ ਲੱਭਣ ਵਿਚ ਮਦਦ ਕਰ ਰਿਹਾ ਸੀ।

ਇਸ ਘਟਨਾ ਤੋਂ ਤੁਰੰਤ ਬਾਅਦ ਪੀਐੱਲਏ ਦੇ ਸਰਹੱਦ 'ਤੇ ਤਾਇਨਾਤ ਸੈਨਿਕਾਂ ਨੇ ਇਸ ਦੀ ਜਾਣਕਾਰੀ ਭਾਰਤੀ ਫ਼ੌਜ ਨੂੰ ਦਿੱਤੀ ਤੇ ਉਮੀਦ ਪ੍ਰਗਟਾਈ ਕਿ ਭਾਰਤ ਉਸ ਦੇ ਲਾਪਤਾ ਫ਼ੌਜੀ ਨੂੰ ਲੱਭ ਕੇ ਉਸ ਦੀ ਮਦਦ ਕਰੇਗਾ।