ਚੀਨ ਨੇ BBC ਵਰਲਡ ਨਿਊਜ ਨੂੰ ਕੀਤਾ ਬੈਨ

by vikramsehajpal

ਲੰਡਨ (ਦੇਵ ਇੰਦਰਜੀਤ)- ਬ੍ਰਿਟੇਨ ਦੇ ਟੈਲੀਵਿਜ਼ਨ ਚੈਨਲ ਬੀਬੀਸੀ ਵਰਲਡ ਨਿਊਜ ਦੇ ਪ੍ਰਸਾਰਣ 'ਤੇ ਸ਼ੁੱਕਰਵਾਰ ਨੂੰ ਚੀਨ ਨੇ ਰੋਕ ਦਿੱਤਾ। ਇੱਕ ਹਫ਼ਤੇ ਪਹਿਲਾਂ ਯੂਕੇ ਦੇ ਇੱਕ ਮੀਡੀਆ ਰੈਗੂਲੇਟਰ ਨੇ ਚੀਨੀ ਦੇ ਟੈਲੀਵੀਯਨ ਦਾ ਯੂਨਾਇਟੇਡ ਕਿੰਗਡਮ ਵਿੱਚ ਪ੍ਰਸਾਰਣ ਕਰਨ ਲਈ ਲਾਇਸੈਂਸ ਰੱਦ ਕਰ ਦਿੱਤਾ ਸੀ।

ਇਕ ਨਿਊਜ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਚੀਨ ਦੇ ਨੈਸ਼ਨਲ ਰੇਡੀਓ ਅਤੇ ਟੈਲੀਵਿਜ਼ਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਕ ਜਾਂਚ ਵਿਚ ਪਾਇਆ ਗਿਆ ਹੈ ਕਿ ਬੀਬੀਸੀ ਵਰਲਡ ਨਿਊਜ ਦੀਆਂ ਚੀਨ ਨਾਲ ਜੁੜੀਆਂ ਰਿਪੋਰਟਾਂ ਨੇ ਨਿਯਮਾਂ ਦੀ ਸਖਤ ਉਲੰਘਣਾ ਕੀਤੀ ਹੈ, ਖ਼ਬਰਾਂ “ਸੱਚੀਆਂ ਅਤੇ ਨਿਰਪੱਖ” ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ, ਉਸਨੇ ਦੋਸ਼ ਲਾਇਆ ਕਿ ਬੀਬੀਸੀ ਦੀ ਕਵਰੇਜ ਨੇ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਕੌਮੀ ਏਕਤਾ ਨੂੰ ਕਮਜ਼ੋਰ ਕੀਤਾ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਚੈਨਲ ਚੀਨ ਵਿਚ ਪ੍ਰਸਾਰਣ ਲਈ ਵਿਦੇਸ਼ੀ ਚੈਨਲਾਂ ਤੋਂ ਉਮੀਦਾਂ 'ਤੇ ਖਰਾ ਨਹੀਂ ਉਤਰਦਾ, ਇਸ ਲਈ ਇਸ ਦੀ ਅਰਜ਼ੀ ਇਕ ਹੋਰ ਸਾਲ ਪ੍ਰਸਾਰਣ ਲਈ ਸਵੀਕਾਰ ਨਹੀਂ ਕੀਤੀ ਜਾਏਗੀ।