ਵੱਡੀ ਖ਼ਬਰ – ਚੀਨ ਵਲੋਂ ਅਮਰੀਕਾ ਨੂੰ ਚਿਤਾਵਨੀ

by vikramsehajpal

ਵਾਸ਼ਿੰਗਟਨ (NRI MEDIA) : ਅਮਰੀਕਾ ਨੂੰ ਚੀਨ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਨਿਆਂ ਵਿਭਾਗ ਵੱਲੋਂ ਚੀਨੀ ਫ਼ੌਜ ਨਾਲ ਜੁੜੇ ਮਾਹਿਰਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੇ ਜਵਾਬ ਵਿਚ ਉਹ ਆਪਣੇ ਇੱਥੇ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਹਿਰਾਸਤ 'ਚ ਲੈ ਸਕਦਾ ਹੈ।

'ਵਾਲ ਸਟ੍ਰੀਟ ਜਰਨਲ' ਨੇ ਮਾਮਲੇ ਦੇ ਜਾਣਕਾਰ ਲੋਕਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਚੀਨੀ ਅਧਿਕਾਰੀਆਂ ਨੇ ਅਮਰੀਕੀ ਸਰਕਾਰ ਨੂੰ ਕਈ ਚੈਨਲਾਂ ਰਾਹੀਂ ਇਹ ਚਿਤਾਵਨੀ ਦਿੱਤੀ ਹੈ। ਦੱਸ ਦਈਏ ਕਿ ਅਖ਼ਬਾਰ ਨੇ ਲਿਖਿਆ, ਚੀਨ ਨੇ ਅਮਰੀਕਾ ਨੂੰ ਸੰਦੇਸ਼ ਭਿਜਵਾਇਆ ਹੈ ਕਿ ਉਸ ਨੂੰ ਅਮਰੀਕੀ ਅਦਾਲਤ ਵਿਚ ਚੀਨੀ ਮਾਹਿਰਾਂ 'ਤੇ ਮੁਕੱਦਮਾ ਚਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ।

ਅਜਿਹਾ ਨਾ ਹੋਣ 'ਤੇ ਚੀਨ 'ਚ ਰਹਿ ਰਹੇ ਅਮਰੀਕੀਆਂ 'ਤੇ ਚੀਨੀ ਕਾਨੂੰਨ ਦੇ ਉਲੰਘਣ ਦਾ ਮਾਮਲਾ ਚਲਾਇਆ ਜਾਵੇਗਾ। ਵ੍ਹਾਈਟ ਹਾਊਸ ਨੇ ਇਹ ਮਾਮਲਾ ਵਿਦੇਸ਼ ਵਿਭਾਗ ਕੋਲ ਭੇਜ ਦਿੱਤਾ ਹੈ ਜਿਸ ਨੇ ਇਸ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਨਿਆਂ ਵਿਭਾਗ ਨੇ ਵੀ ਇਸ ਸਬੰਧ ਵਿਚ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਵਾਸ਼ਿੰਗਟਨ ਸਥਿਤ ਚੀਨੀ ਦੂਤਘਰ ਨੇ ਵੀ ਇਸ ਮਾਮਲੇ ਵਿਚ ਪੁੱਛੇ ਜਾਣ 'ਤੇ ਕੋਈ ਟਿੱਪਣੀ ਨਹੀਂ ਕੀਤੀ।