ਭਾਰਤ ਦੇ ਇਤਰਾਜ਼ ਤੇ ਚੀਨ ਨੇ AUKUS ਪਨਡੁੱਬੀ ਯੋਜਨਾ ਪ੍ਰਸਤਾਵ ਲਿਆ ਵਾਪਸ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਦੇ ਇਤਰਾਜ਼ ਤੇ ਚੀਨ ਨੇ AUKUS ਪਨਡੁੱਬੀ ਯੋਜਨਾ ਖਿਲਾਫ ਪ੍ਰਸਤਾਵ ਨੂੰ ਵਾਪਸ ਲੈ ਲਿਆ ਹੈ। ਚੀਨ ਨੇ ਆਸਟ੍ਰੇਲੀਆ ਨੂੰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲਿਆਂ ਪਣਡੁੱਬੀਆਂ ਮੁਹਈਆ ਕਰਵਾਉਣ ਨੂੰ ਲੈ ਕੇ ਆਕਸ ਗੁਰੱਪ ਦੇ ਖਿਲਾਫ IAEA ਵਿੱਚ ਆਪਣਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਭਾਰਤ ਦੇ ਇਤਰਾਜ਼ ਤੋਂ ਬਾਅਦ ਇਹ ਪ੍ਰਸਤਾਵ ਵਾਪਸ ਲੈ ਲਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਚੀਨ ਨੇ ਤਰਕ ਦਿੱਤਾ ਕਿ ਇਹ ਪਹਿਲ ਪਰਮਾਣੂ ਅਪ੍ਰਸਾਰ ਸੰਧੀ ਦੇ ਤਹਿਤ ਉਨ੍ਹਾਂ ਦੀਆਂ ਜਿੰਮੇਵਾਰੀਆਂ ਦਾ ਉਲੰਘਣ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਭਾਰਤ ਦੀ ਸਕਾਰਤਮਕ ਭੂਮਿਕਾ ਨੇ ਕਈ ਦੇਸ਼ਾ ਨੂੰ ਚੀਨ ਪ੍ਰਸਤਾਵ ਦਾ ਸਪਸ਼ੱਟ ਰੁੱਖ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋ ਚੀਨ ਨੂੰ ਲੱਗਾ ਕੇ ਉਸ ਦੇ ਪ੍ਰਸਤਾਵ ਨੂੰ ਬਹੁਮਤ ਨਹੀ ਮਿਲੇਗਾ ਤਾਂ ਉਸ ਨੇ ਆਪਣਾ ਮਸੌਦਾ ਪ੍ਰਸਤਾਵ ਵਾਪਸ ਲੈ ਲਿਆ।