ਚੀਨੀ ਦੂਤਘਰ ਦੇ ਅਧਿਕਾਰੀ ਨੇ ਹਿਜਾਬ ਨੂੰ ਲੈਕੇ ਕੀਤਾ ਟਵੀਟ, ਕਰਨਾ ਪਿਆ ਡਿਲੀਟ

by vikramsehajpal

ਇਸਲਾਮਾਬਾਦ (ਦੇਵ ਇੰਦਰਜੀਤ)- ਪਾਕਿਸਤਾਨ ਵਿਚ ਚੀਨੀ ਦੂਤਘਰ ਵਿਚ ਸੱਭਿਆਚਾਰਕ ਸਲਾਹਕਾਰ ਝਾਂਗ ਹੇਕਿੰਗ ਨੂੰ ਹਿਜਾਬ ਬਾਰੇ ਕੀਤਾ ਉਨ੍ਹਾਂ ਦਾ ਟਵੀਟ ਭਾਰੀ ਪੈ ਗਿਆ। ਤੁਹਾਨੂੰ ਦੱਸ ਦੇਈਏ ਕਿ ਹੇਕਿੰਗ ਨੇ ਇਕ ਚੀਨੀ ਲੜਕੀ ਦੇ ਡਾਂਸ ਕਰਨ ਦੇ ਵੀਡੀਓ ਤੇ ਟਵੀਟ ਕੀਤਾ ਅਤੇ ਇਸਦੇ ਨਾਲ ਹੀ ਕੈਪਸ਼ਨ ਲਿਖਿਆ, ਆਪਣਾ ਹਿਜਾਬ ਉਤਾਰੋ, ਮੈਨੂੰ ਤੁਹਾਡੀਆਂ ਅੱਖਾਂ ਵੇਖਣ ਦਿਓ।

ਉਸ ਦੇ ਟਵੀਟ ਨੇ ਪਾਕਿਸਤਾਨੀ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਬਿਲਕੁਲ ਵੀ ਚੰਗਾ ਨਹੀਂ ਲਗਿਆ 'ਤੇ ਅਤੇ ਕੁਝ ਨੇ ਟਵੀਟ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਤਣਾਅਪੂਰਨ ਦੱਸਿਆ। ਟਵਿੱਟਰ ਉਪਭੋਗਤਾਵਾਂ ਨੇ ਹੇਕਿੰਗ ਨੂੰ ਆਪਣਾ ਟਵੀਟ ਤੁਰੰਤ ਹਟਾਉਣ ਲਈ ਕਿਹਾ। ਆਖਰਕਾਰ, ਇਹ ਟਵੀਟ ਪਾਕਿਸਤਾਨੀਆਂ ਦੀ ਨਾਰਾਜ਼ਗੀ ਦੇ ਮੱਦੇਨਜ਼ਰ ਡਿਲੀਟ ਕਰ ਦਿੱਤਾ ਗਿਆ। ਇੰਡੀਆ ਟੂਡੇ ਦੀ ਖ਼ਬਰ ਅਨੁਸਾਰ ਕੁਝ ਟਵਿੱਟਰ ਉਪਭੋਗਤਾਵਾਂ ਨੇ ਹੇਕਿੰਗ ਦੇ ਟਵੀਟ ਨੂੰ ਇਸਲਾਮ ਦਾ ਅਪਮਾਨ ਦੱਸਿਆ ਹੈ।