ਉਈਗਰ ਮੁਸਲਮਾਨਾਂ ਦਾ ਕਤਲੇਆਮ ਕਰ ਰਹੀ ਹੈ ਚੀਨੀ ਸਰਕਾਰ!

by vikramsehajpal

ਲੰਡਨ (ਦੇਵ ਇੰਦਰਜੀਤ)- ਬ੍ਰਿਟੇਨ ਵਿਚ ਪ੍ਰਕਾਸ਼ਤ ਇਕ ਉਪਚਾਰਿਕ ਕਾਨੂੰਨੀ ਰਾਏ ਅਨੁਸਾਰ, 'ਬਹੁਤ ਭਰੋਸੇਯੋਗ' ਸਬੂਤਾਂ ਦੇ ਅਧਾਰ 'ਤੇ ਇਹ ਸਾਹਮਣੇ ਆਇਆ ਹੈ ਕਿ ਚੀਨੀ ਸਰਕਾਰ ਉਈਗਰ ਮੁਸਲਮਾਨਾਂ ਦਾ ਕਤਲੇਆਮ ਕਰ ਰਹੀ ਹੈ। ਇਸ ਕਾਨੂੰਨੀ ਰਾਏ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਦੇ ਕੁਛ ਫੈਸਲਿਆਂ ਦੇ ਐਸੇ ਸਬੂਤ ਹਨ ਜੋ ਚੀਨੀ ਸਰਕਾਰ ਦੇ ਉੱਤਰ ਪੱਛਮੀ ਹਿੱਸੇ ਵਿੱਚ ਮੁਸਲਿਮ ਘੱਟ ਗਿਣਤੀ ਨੂੰ ਵੱਡੇ ਪੱਧਰ ‘ਤੇ ਖਤਮ ਕਰਨ ਦੇ ਇਰਾਦੇ ਨੂੰ ਦਰਸਾਉਂਦੇ ਹਨ।

ਨਜ਼ਰਬੰਦੀ ਕੇਂਦਰਾਂ ਵਿਚ, ਉਈਗਰ ਮੁਸਲਮਾਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਈ ਕਿਸਮਾਂ ਦੀਆਂ ਸਜ਼ਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਉਈਗਰ ਮੁਸਲਮਾਨ ਔਰਤਾਂ ਨੂੰ ਬੱਚਿਆਂ ਨੂੰ ਜਨਮ ਦੇਣ ਤੋਂ ਰੋਕਣਾ ਸ਼ਾਮਲ ਹੈ, ਜਿਸ ਵਿੱਚ ਨਸਬੰਦੀ, ਗਰਭਪਾਤ ਕਰਨਾ, ਅਤੇ ਇੱਥੋ ਤੱਕ ਕਿ ਉਈਗਰ ਕਮਿਉਨਿਟੀ ਦੇ ਬੱਚਿਆਂ ਨੂੰ ਜ਼ਬਰਦਸਤੀ ਕਿਸੇ ਹੋਰ ਕਮਿਉਨਿਟੀ ਨਾਲ ਰਹਿਣ ਲਈ ਮਜ਼ਬੂਰ ਕਰਨਾ ਵੀ ਸ਼ਾਮਲ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਹੁਤ ਸਾਰੇ 'ਭਰੋਸੇਯੋਗ ਮਾਮਲੇ' ਹਨ ਜੋ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਨੁੱਖਤਾ ਵਿਰੁੱਧ ਇਸ ਜੁਰਮ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦੇ ਹਨ। ਉਈਗਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਮਾਮਲੇ ਵਿੱਚ ਸ਼ੀ ਜਿੰਗਪਿੰਗ ਦੀ ਸ਼ਮੂਲੀਅਤ ਉਈਗਰ ਮੁਸਲਮਾਨਾਂ ਦੇ ਵਿਰੁੱਧ ‘ਸੰਭਾਵਤ’ ਨਸਲਕੁਸ਼ੀ ‘ਤੇ ਜ਼ੋਰ ਦਿੰਦੀ ਹੈ।

ਇਹ ਰਿਪੋਰਟ ਕਹਿੰਦੀ ਹੈ, “ਸਬੂਤਾਂ ਦੇ ਅਧਾਰ ਤੇ ਜੋ ਵੇਖੇ ਗਏ ਹਨ, ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਚੀਨੀ ਸਰਕਾਰ ਦੁਆਰਾ ਉਈਗਰ ਕਮਿਉਨਿਟੀ ਖ਼ਿਲਾਫ਼ ਸਿਨਜਿਆਂਗ ਵਿੱਚ ਜੋ ਹੋ ਰਿਹਾ ਹੈ ਉਹ ਮਨੁੱਖਤਾ ਵਿਰੁੱਧ ਅਪਰਾਧ ਅਤੇ ਕਤਲੇਆਮ ਹੈ।