ਵੈੱਬ ਡੈਸਕ (NRI MEDIA) : ਜਾਪਾਨ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਸਵੇਰੇ ਦੋ ਚੀਨੀ ਜਹਾਜ਼ਾਂ ਨੇ ਉਸ ਦੇ ਜਲ ਖੇਤਰ ਵਿਚ ਘੁਸਪੈਠ ਕੀਤੀ ਅਤੇ ਮੱਛੀਆਂ ਫੜਨ ਵਾਲੀ ਕਿਸ਼ਤੀ ਨੂੰ ਫੜਨ ਦਾ ਯਤਨ ਕੀਤਾ। ਲਗਾਤਾਰ ਚਿਤਾਵਨੀ ਦਿੱਤੇ ਜਾਣ ਦੇ ਬਾਅਦ ਵੀ ਚੀਨੀ ਜਹਾਜ਼ਾਂ ਦੀ ਮੌਜੂਦਗੀ ਬਣੀ ਹੋਈ ਹੈ। ਡ੍ਰੈਗਨ ਜਾਪਾਨੀ ਅਧਿਕਾਰ ਖੇਤਰ ਵਾਲੇ ਸੇਨਕਾਕੂ 'ਤੇ ਅਧਿਕਾਰ ਜਮਾਉਣਾ ਚਾਹੁੰਦਾ ਹੈ। ਇਸ ਖੇਤਰ ਨੂੰ ਡਿਆਓਯੂ ਦੱਸਦੇ ਹੋਏ ਆਪਣਾ ਹੱਕ ਪ੍ਰਗਟਾ ਰਿਹਾ ਹੈ।
ਜਾਪਾਨੀ ਸਰਕਾਰ ਨੇ ਸਖ਼ਤ ਇਤਰਾਜ਼ ਦਰਜ ਕਰਵਾਉਂਦੇ ਹੋਏ ਕਿਹਾ ਹੈ ਕਿ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਉਨ੍ਹਾਂ ਦਾ 1890 ਤੋਂ ਇੱਥੇ ਕਬਜ਼ਾ ਹੈ। 1970 ਤੋਂ ਚੀਨ ਇੱਥੇ ਕਬਜ਼ਾ ਕਰਨਾ ਚਾਹੁੰਦਾ ਹੈ, ਉਸ ਨੂੰ ਸੰਭਾਵਿਤ ਤੇਲ ਖੇਤਰ ਦਿਖਾਈ ਦੇ ਰਹੇ ਹਨ। ਜਾਪਾਨ ਦਾ ਮੰਨਣਾ ਹੈ ਕਿ ਚੀਨ ਦੀਆਂ ਫ਼ੌਜੀ ਸਰਗਰਮੀਆਂ ਅਤੇ ਵਿਕਾਸ ਉਸ ਲਈ ਇਸ ਖੇਤਰ ਵਿਚ ਖ਼ਤਰਾ ਹੈ। 1930 ਅਤੇ 1940 ਦੇ ਦਹਾਕੇ ਵਿਚ ਜਾਪਾਨੀ ਫ਼ੌਜੀ ਹਮਲੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਬਣਿਆ ਹੋਇਆ ਹੈ।



