Christmas Day 2019: ਬਾਲੀਵੁੱਡ ਇੰਜ ਮਨਾ ਰਿਹਾ ਹੈ ਕ੍ਰਿਸਮਸ, ਦੇਖੋ-ਫਿਲਮੀ ਸਿਤਾਰਿਆਂ ਦਾ ਫੈਸਟੀਵਲ ਲੁਕ

by

ਮੀਡੀਆ ਡੈਸਕ: ਦੁਨੀਆ ਵਿਚ ਕ੍ਰਿਸਮਸ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਕੋਈ ਆਪਣੇ ਖਾਸ ਲੋਕਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦੇ ਰਿਹਾ ਹੈ। ਅਜਿਹੇ ਵਿਚ ਬਾਲੀਵੁੱਡ ਸਿਤਾਰੇ ਕਿਵੇਂ ਪਿਛੇ ਰਹਿ ਸਕਦੇ ਹਨ। ਉਹ ਵੀ ਕ੍ਰਿਸਮਸ ਮਨਾਉਣ ਦੇ ਨਾਲ ਨਾਲ ਆਪਣੇ ਚਹੇਤਿਆਂ ਨੂੰ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਕਈ ਸਿਤਾਰੇ ਤਾਂ ਸੈਂਟਾ ਬਣੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਚਹੇਤਿਆਂ ਨੂੰ ਵਧਾਈ ਵੀ ਦਿੱਤੀ ਹੈ। ਉਥੇ ਕਈ ਬਾਲੀਵੁੱਡ ਅਦਾਕਾਰਾਂ ਨੇ ਘਰਾਂ ਵਿਚ ਕ੍ਰਿਸਮਸ ਈਵ ਦੀ ਪਾਰਟੀ ਵੀ ਦਿੱਤੀ।

27 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਗੁਡ ਨਿਊਜ਼ ਦੀ ਸਟਾਰ ਕਾਸਟ ਅਕਸ਼ੇ ਕੁਮਾਰ, ਦਿਲਜੀਤ ਦੁਸਾਂਝ, ਕਰੀਨਾ ਕਪੁਰ, ਕਿਆਰਾ ਅਡਵਾਨੀ ਵੀ ਸੈਂਟਾ ਦੀ ਡਰੈਸ ਵਿਚ ਨਜ਼ਰ ਆਏ।


ਸਾਰੇ ਸਿਤਾਰਿਆਂ ਦਾ ਕ੍ਰਿਸਮਸ ਮਨਾਉਣ ਦਾ ਵੱਖ ਵੱਖ ਤਰੀਕਾ ਹੈ। ਇਸ ਦੌਰਾਨ ਐਕਟ੍ਰਸ ਖੁਸ਼ਹਾਲੀ ਕੁਮਾਰ ਨੇ ਕ੍ਰਿਸਮਸ ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਪੋਸਟ ਵਿਚ ਲਿਖਿਆ "ਆਪਣੀ ਸਭ ਤੋਂ ਲੰਬੀ ਜੁਰਾਬਾਂ ਪਾਓ ਅਤੇ ਆਪਣੀ ਅਲਮਾਰੀ ਨੂੰ ਖਾਲੀ ਰੱਖੋ, ਕੱਲ੍ਹ ਸੰਤਾ ਆ ਰਿਹਾ ਹੈ"। ਦਾਸ ਦੀਏ ਕੇ ਬਹੁਤ ਸਾਰੇ ਪ੍ਰਸ਼ੰਕਾ ਨੇ ਉਸ ਦੇ ਸਟੋਕਿੰਗਜ਼ (ਲੰਬੀ ਜੁਰਾਬਾਂ) ਦੇ ਬ੍ਰਾਂਡ ਬਾਰੇ ਪੁੱਛਦੇ ਨਜ਼ਰ ਆਏ ਹਨ ।


ਕਈ ਸਿਤਾਰਿਆਂ ਨੇ ਆਪਣੀ ਤਸਵੀਰ ਸ਼ੇਅਰ ਕਰ ਕੇ ਚਹੇਤਿਆਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਉਥੇ ਜਾਨ੍ਹਵੀ ਕਪੂਰ ਨੇ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ "ਇਹ ਲਗਭਗ ਕ੍ਰਿਸਮਸ ਹੈ ਅਤੇ ਮੈਨੂੰ ਇਸ ਖੁਸ਼ ਰਹਿਣ ਲਈ ਇਕ ਤੋਂ ਵੱਧ ਕਾਰਨ ਮਿਲਦੇ ਹਨ !!"

ਆਲੀਆ ਭੱਟ ਨੇ ਵਰੁਣ ਧਵਨ ਦੇ ਨਾਲ ਇੰਸਟਾਗ੍ਰਾਮ ਤੇ ਫਰੂਟੀ ਵੀਡੀਓ ਬਣਾ ਕੇ ਕ੍ਰਿਸਮਸ ਮਨਾਇਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।