ਟਾਰਾਂਟੋ : ਸਿਟੀ ਕੌਂਸਲ ਨੇ ਬਜਟ ਕੀਤਾ ਪੇਸ਼, ਪ੍ਰਾਪਰਟੀ ਟੈਕਸ ‘ਚ ਹੋਇਆ ਵਾਧਾ

by mediateam

12 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡਿਸਕ (ਸਿਮਰਨ ਕੌਰ) : ਅੱਜ ਟਰਾਂਟੋ 'ਚ ਸਿਟੀ ਕੌਂਸਲ ਵਲੋਂ 2019 ਦਾ ਬਜਟ ਪੇਸ਼ ਕਰ ਦਿੱਤਾ ਗਿਆ ਹੈ | ਸਿਟੀ ਕੋਂਸਲ ਨੇ ਬਜਟ ਨੂੰ ਪ੍ਰਵਾਨਗੀ ਦਿੰਦਿਆਂ ਪ੍ਰਾਪਰਟੀ ਟੈਕਸ ਦੀ ਦਰ 3.58 ਫੀਸਦੀ ਵਧਾ ਦਿੱਤੀ ਜਿਸ ਨਾਲ ਮਕਾਨ ਮਾਲਕਾਂ ‘ਤੇ ਔਸਤਨ 104 ਡਾਲਰ ਸਾਲਾਨਾ ਦਾ ਬੋਝ ਪਵੇਗਾ | ਮੇਅਰ ਜੌਹਨ ਟੋਰੀ ਨੇ ਪ੍ਰਾਪਰਟੀ ਟੈਸਕ ‘ਚ 2.55 ਫੀਸਦੀ ਵਾਧੇ ਦੀ ਤਜਵੀਜ਼ ਪੇਸ਼ ਕੀਤੀ ਸੀ ਅਤੇ ਇਸ ਉਪਰ ਹਾਉਸਿੰਗ ਤੇ ਟ੍ਰਾਂਜ਼ਿਟ ਪ੍ਰਾਜੈਕਟ ਲਈ ਲੇਵੀ ਲਾਉਣ ਮਗਰੋਂ ਕੁਲ ਵਾਧਾ 3.58 ਫੀਸਦੀ ‘ਤੇ ਪਹੁੰਚ ਗਿਆ |


13.5 ਅਰਬ ਡਾਲਰ ਦੇ ਸੰਚਾਲਨ ਬਜਟ ਤਹਿਤ ਟੋਰਾਂਟੋ ਸਿਟੀ ਕੌਂਸਲ ਨੇ ਪਾਣੀ ਦੇ ਬਿਲਾਂ ‘ਚ 3 ਫੀਸਦੀ ਵਾਧਾ ਕਰ ਦਿੱਤਾ ਜਿਸ ਨਾਲ ਹਰ ਪਰਿਵਾਰ ‘ਤੇ 27 ਡਾਲਰ ਦਾ ਬੋਝ ਪਵੇਗਾ ਜਦਕਿ ਗਾਰਬੇਜ ਲਈ 2.2 ਫੀਸਦੀ ਵਾਧਾ ਕੀਤਾ ਗਿਆ ਹੈ | ਵਾਰਡ 11 ਤੋਂ ਕੌਂਸਲਰ ਮਾਈਕ ਲੇਟਨ ਨੇ ਬਜਟ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਮੇਅਰ ਸਣੇ ਵੱਡੀ ਗਿਣਤੀ ‘ਚ ਕੌਂਸਲਰ ਟੋਰਾਂਟੋ ਦੇ ਲੋਕਾਂ ‘ਤੇ ਵਧ ਰਹੇ ਟੈਕਸਾਂ ਦੇ ਬੋਝ ਦਾ ਜ਼ਿਕਰ ਕਰਦੇ ਰਹੇ ਪਰ ਆਖਰਕਾਰ ਬਜਟ ‘ਚ ਟੈਕਸ ਵਾਧੇ ਲਾਗੂ ਕਰ ਦਿੱਤੇ ਗਏ |

ਜ਼ਿਕਰਯੋਗ ਹੈ ਕਿ ਮਾਈਕ ਲੇਟਨ ਨੇ ਟੋਰਾਂਟੋ ਵਾਸੀਆਂ ਦਾ ਟੈਕਸ ਬੋਝ ਘਟਾਉਣ ਦੀ ਵਕਾਲਤ ਕੀਤੀ | ਉਨ੍ਹਾਂ ਤਜਵੀਜ਼ ਪੇਸ਼ ਕੀਤੀ ਕਿ ਗੱਡੀਆਂ ਉਪਰ ਖਰਚਾ ਮੁੜ ਤੋਂ ਲਾਗੂ ਕੀਤਾ ਜਾਵੇ ਜੋ ਰੌਬ ਫੋਰਡ ਦੇ ਕਾਰਜਕਾਲ ਦੌਰਾਨ ਹਟਾ ਦਿੱਤਾ ਗਿਆ ਸੀ | ਕੌਂਸਲਰ ਗੌਰਡ ਪਰਕਸ ਨੇ ਮੇਅਰ ਜੌਹਨ ਟੋਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੇਅਰ ਨੇ ਪ੍ਰਾਪਰਟੀ ਟੈਕਸ ਘਟਾਉਣ ਦੀਆਂ ਦਲੀਲਾਂ ਦਿੱਤੀਆਂ ਸਨ ਜੋ ਸਰਾਸਰ ਗਲਤ ਸਾਬਤ ਹੋਈਆਂ |

More News

NRI Post
..
NRI Post
..
NRI Post
..