ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਹੋਈ ਤਕਰਾਰ, 1 ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਧਰਮਕੋਟ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਫਤਿਹਗੜ੍ਹ ਵਿਖੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਹੋਈ ਬਹਿਸਬਾਜ਼ੀ ਤੋਂ ਬਾਅਦ ਤਕਰਾਰ ਹੋ ਗਈ। ਇਸ ਤਕਰਾਰ ਦੌਰਾਨ ਗੋਲੀ ਲੱਗਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਗੁਰੂਦੁਆਰਾ ਅਕਾਲਸਰ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਦੇ ਕੁਝ ਮੈਬਰਾਂ ਵਲੋਂ ਪੁਰਾਣੀ ਕਮੇਟੀ ਦੇ ਮੈਬਰ ਜੰਗ ਸਿੰਘ ਤੇ ਪੈਸੇ ਦੇ ਘਪਲੇ ਦੇ ਦੋਸ਼ ਲਗਾਏ ਹਨ। ਇਸ ਦੋਸ਼ ਨੂੰ ਨਾ ਸਹਾਰਦੇ ਹੋਏ ਜੰਗ ਸਿੰਘ ਨੇ ਜਗਤਾਰ ਸਿੰਘ ਤੇ ਜਵਾਈ ਫਾਇਰ ਕਰ ਦਿੱਤੇ ਪਰ ਬਾਅਦ ਵਿੱਚ ਜੰਗ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਜ਼ਿੰਦਗੀ ਖ਼ਤਮ ਕਰ ਲਈ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।

More News

NRI Post
..
NRI Post
..
NRI Post
..