ਦੱਖਣੀ ਕਸ਼ਮੀਰ ਦੇ ਸ਼ੋਪੀਆਂ ‘ਚ ਅੱਤਵਾਦੀਆਂ ਅਤੇ ਸੁਰਖਿਆ ਬਲਾਂ ਵਿਚਾਲੇ ਮੁਠਭੇੜ

by vikramsehajpal

ਸ੍ਰੀਨਗਰ (ਆਫਤਾਬ ਅਹਿਮਦ)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਦੇ ਜ਼ੀਪੋਰਾ ਖੇਤਰ ਵਿਚ ਸੋਮਵਾਰ ਨੂੰ ਅੱਤਵਾਦੀਆਂ ਅਤੇ ਸਰਕਾਰੀ ਬਲਾਂ ਦਰਮਿਆਨ ਗੋਲੀਬਾਰੀ ਹੋਈ।

ਐਨਆਰਆਈ ਟੀਵੀ ਤੱਕ ਪਹੁੰਚੀਆਂ ਖਬਰਾਂ ਮੁਤਾਬਕ ਕਿ ਪੁਲਿਸ ਅਤੇ ਸੈਨਾ ਦੀ ਸਾਂਝੀ ਟੀਮ ਜ਼ੀਪੋਰਾ ਇਲਾਕੇ ਵਿੱਚ ਘੇਰਾਬੰਦੀ ਕਰ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਜਿਉਂ ਹੀ ਸੁਰਖਿਆ ਬਲਾਂ ਦੀ ਸਾਂਝੀ ਟੀਮ ਸ਼ੱਕੀ ਜਗ੍ਹਾ 'ਤੇ ਪਹੁੰਚੀ ਤਾਂ ਉਥੇ ਛੁਪੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਵੀ ਐਨਆਰਆਈ ਟੀਵੀ ਨਾਲ ਗਲਬਾਤ ਕਰਦਿਆਂ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਮੁਠਭੇੜ ਹੋਣ ਦੀ ਪੁਸ਼ਟੀ ਕੀਤੀ ਹੈ ।

More News

NRI Post
..
NRI Post
..
NRI Post
..