ਕੋਵੈਕਸੀਨ ਟੀਕੇ ਦੀ 2 ਤੋਂ 18 ਸਾਲ ਲਈ ਕਲੀਨੀਕਲ ਟੈਸਟਿੰਗ ਦੀ ਸਿਫਾਰਸ਼

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ) : ਵਿਸ਼ਾ ਮਾਹਰ ਕਮੇਟੀ ਨੇ ਮੰਗਲਵਾਰ ਨੂੰ 2 ਤੋਂ 18 ਸਾਲ ਦੇ ਲਈ ਭਾਰਤ ਬਾਇਓਟੈਕ ਦੇ ਕੋਵਿਡ -19 ਟੀਕਾ ਕੋਵੈਕਸੀਨ ਦੇ ਦੂਜੇ ਅਤੇ ਤੀਜੇ ਪੜਾਅ ਦੇ ਲਈ ਟੈਸਟਿੰਗ ਦੀ ਸਿਫਾਰਸ਼ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਟੈਸਟ ਦਿੱਲੀ ਅਤੇ ਪਟਨਾ ਦੇ ਏਮਜ਼ ਅਤੇ ਨਾਗਪੁਰ ਸਥਿਤ ਮੈਡੀਟ੍ਰੀਨਾ ਇੰਸਟੀਚਿਉਟ ਆਫ ਮੈਡੀਕਲ ਸਾਇੰਸ ਸਮੇਤ ਵੱਖ-ਵੱਖ ਥਾਵਾਂ ਉੱਤੇ ਕੀਤੀ ਜਾਵੇਗਾ।ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੀ ਕੋਵਿਡ-19 ਵਿਸ਼ਾ ਮਾਹਰ ਕਮੇਟੀ ਨੇ ਮੰਗਲਵਾਰ ਨੂੰ ਭਾਰਤ ਬਾਇਓਟੈਕ ਵੱਲੋਂ ਕੀਤੇ ਗਏ ਉਸ ਆਰਜ਼ੀ ਉੱਤੇ ਵਿਚਾਰ ਵਟਾਂਦਰਾ ਕੀਤਾ ਜਿਸ ਵਿੱਚ ਉਨ੍ਹਾਂ ਦੇ ਕੋਵੈਕਸੀਨ ਟੀਕੇ ਦੀ 2 ਤੋਂ 18 ਸਾਲ ਦੇ ਬੱਚਿਆਂ ਵਿੱਚ ਸੁਰੱਖਿਆ ਅਤੇ ਰੋਗ ਪ੍ਰਤੀਰੋਧਕ ਸਮਰਥਾ ਵਧਾਉਣ ਸਮੇਤ ਹੋਰ ਚੀਜ਼ਾਂ ਦਾ ਮੁਲਾਂਕਣ ਕਰਨ ਦੇ ਲਈ ਟੈਸਟਿੰਗ ਦੇ ਦੂਜੇ ਅਤੇ ਤੀਜੇ ਪੜਾਅ ਦੀ ਇਜ਼ਾਜਤ ਦੇਣ ਦਾ ਬੇਨਤੀ ਕੀਤੀ ਗਈ ਸੀ।ਇੱਕ ਸੂਤਰ ਨੇ ਕਿਹਾ ਕਿ ਕੰਪਨੀ ਦੀ ਅਰਜ਼ੀ 'ਤੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕਮੇਟੀ ਨੇ ਪ੍ਰਸਤਾਵਿਤ ਦੂਜੇ / ਤੀਜੇ ਪੜਾਅ ਦੇ ਟੈਸਟ ਦੀ ਆਗਿਆ ਦੇਣ ਦੀ ਸਿਫਾਰਸ਼ ਕੀਤੀ।