ਕੱਪੜਾ ਵਾਪਰੀ ਕਤਲ ਮਾਮਲਾ : ਪੰਜਾਬ ਦੇ DGP ਦਾ ਵੱਡਾ ਬਿਆਨ , ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ DGP ਗੌਰਵ ਯਾਦਵ ਨੇ ਨਕੋਦਰ ਵਿਖੇ ਕਪੜਾ ਵਪਾਰੀ ਭੁਪਿੰਦਰ ਸਿੰਘ ਦੇ ਕਤਲ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਕਿਹਾ ਇਸ ਕਤਲਕਾਂਡ 'ਚ ਪੁਲਿਸ ਨੇ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਨੇ ਕਿਹਾ ਭੁਪਿੰਦਰ ਸਿੰਘ ਨੂੰ ਫਿਰੌਤੀ ਲਈ ਫੋਨ ਆਇਆ ਸੀ। ਇਸ ਤੋਂ ਬਾਅਦ ਭੁਪਿੰਦਰ ਨੂੰ ਸੁਰੱਖਿਆ ਦਿੱਤੀ ਗਈ। ਇਸ DGP ਨੇ ਕਿਹਾ ਕਿ ਭੁਪਿੰਦਰ ਦੇ ਕਤਲ ਦੀ ਸਾਜ਼ਿਸ਼ ਅਮਰੀਕਾ 'ਚ ਰਚੀ ਗਈ ਹੈ। 2 ਮੋਟਰਸਾਈਕਲਾਂ 'ਤੇ 5 ਵਿਅਕਤੀ ਆਏ ਸੀ। ਜਿਨ੍ਹਾਂ ਨੇ ਗੋਲੀਆਂ ਮਾਰ ਕੇ ਕੱਪੜਾ ਵਪਾਰੀ ਦਾ ਕਤਲ ਕਰ ਦਿੱਤਾ । ਇਸ ਕਤਲਕਾਂਡ ਦੌਰਾਨ ਭੁਪਿੰਦਰ ਸਿੰਘ ਦੇ ਗੰਨਮੈਨ ਨੂੰ ਗੋਲੀ ਲੱਗੀ ਸੀ। ਜਿਸ ਦੀ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਕਤਲ 'ਚ ਇਸਤੇਮਾਲ ਗੱਡੀ ਨੂੰ ਬਰਾਮਦ ਕਰ ਲਿਆ ਹੈ। ਦੋਸ਼ੀਆਂ ਦੀ ਉਮਰ 18 ਤੋਂ 20 ਸਾਲ 'ਚ ਦੱਸੀ ਜਾ ਰਹੀ ਹੈ ।