CM ਭਗਵੰਤ ਮਾਨ ਨੂੰ ਇਕ ਮਹਿਲਾ ਨੇ ਫੋਨ ਉੱਤੇ ਦਿੱਤੀ ਧਮਕੀ, ਕਿਹਾ …..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਕ ਆਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਸੀ। ਜਿਸ 'ਚ ਇਕ ਮਹਿਲਾ ਫੋਨ ਉੱਤੇ ਇਹ ਕਹਿੰਦੀ ਹੈ ਕਿ 'ਮੇਰੇ ਘਰ ਚਿੱਟਾ ਲੈਣ ਵਾਲੇ ਆਉਣਗੇ, ਗਾਂਜਾ ਪੀਣ ਵਾਲੇ ਵੀ ਆਉਣਗੇ, ਜਿਸ ਵਿ'ਚ ਦਮ ਹੋਵੇ, ਰੋਕ ਕੇ ਦਿਖਾਵੇ, ਮੈਨੂੰ ਭਗਵੰਤ ਮਾਨ ਦਾ ਵੀ ਕੋਈ ਡਰ ਨਾ ਅੱਜ ਹੈ, ਨਾ ਕੱਲ੍ਹ ਹੈ।' ਚਿੱਟਾ ਵੇਚਣ ਤੋਂ ਰੋਕਣ ਵਾਲਿਆਂ ਨੂੰ ਫੋਨ 'ਤੇ ਧਮਕੀ ਦੇਣ ਵਾਲੀ ਔਰਤ ਦਾ ਇਹ ਆਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਕਾਰਵਾਈ ਕਰਦੇ ਹੋਏ ਉਸ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਗ੍ਰਿਫ਼ਤਾਰ ਕੀਤੀ ਮਹਿਲਾ ਦੀ ਪਛਾਣ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਦੀ ਵੀਰਪਾਲ ਕੌਰ ਉਰਫ ਵੀਰਾ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਮਹਿਲਾ ਨੂੰ ਕੋਰਟ ਵਿੱਚ ਪੇਸ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਵੀਰਪਾਲ ਦਾ ਭਰਾ ਨਸ਼ਾ ਤਸਕਰੀ ਕਰਦਾ ਹੈ। ਪੁਲਿਸ ਉਸ ਦੀ ਗਿ੍ਫਤਾਰੀ ਲਈ ਲਗਾਤਾਰ ਯਤਨ ਕਰ ਰਹੀ ਹੈ।

More News

NRI Post
..
NRI Post
..
NRI Post
..