CM ਚੰਨੀ ਨੇ ਪੇਸ਼ ਕੀਤਾ ਆਪਣੇ 70 ਦਿਨਾਂ ਦੇ ਕੰਮ ਦਾ ਰਿਪੋਰਟ ਕਾਰਡ, ਕਿਹਾ- ਮੈਂ ਐਲਾਨਜੀਤ ਸਿੰਘ ਨਹੀਂ, ਵਿਸ਼ਵਾਸਜੀਤ ਸਿੰਘ ਹਾਂ…

by jaskamal

ਨਿਊਜ਼ ਡੈਸਕ ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀਰਵਾਰ ਨੂੰ ਆਪਣੀ ਸਰਕਾਰ ਦੇ 70 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਕੀਤਾ ਗਿਆ। ਇਸ ਵਿੱਚੋਂ ਉਨ੍ਹਾਂ ਜ਼ੀਰੋ ਬੈਲੇਂਸ ਬਿੱਲ ਪੇਸ਼ ਕੀਤੇ ਅਤੇ ਕੋਈ ਬਕਾਇਆ ਨਹੀਂ ਰਿਹਾ। ਇਸ ਦੌਰਾਨ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਬਾਰੇ ਕਈ ਵਿਰੋਧੀ ਧੜੇ ਬੋਲਦੇ ਹਨ ਪਰ ਮੈਂ ਇਸ ਦੀ ਕੋਈ ਪਰਵਾਹ ਨਹੀਂ ਕਰਦਾ ਬਲਕਿ ਕੰਮ ਕਰਨ 'ਚ ਵਿਸ਼ਵਾਸ ਰੱਖਦਾ ਹਾਂ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਇਕ ਨਵੇਂ ਨਾਂ ਨਾਲ (ਐਲਾਨਜੀਤ ਸਿੰਘ) ਨਾਲ ਸੰਬੋਧਨ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਮੈਂ ਵਿਰੋਧੀਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਐਲਾਨਜੀਤ ਸਿੰਘ ਨਹੀਂ ਵਿਸ਼ਵਾਸਜੀਤ ਸਿੰਘ ਹਾਂ। ਉਨ੍ਹਾਂ ਕਿਹਾ ਕਿ ਮੈਂ ਜੋ ਬੋਲਦਾ ਹਾਂ, ਕਾਨੂੰਨ ਬਣਦਾ ਹੈ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਇਨ੍ਹਾਂ 70 ਦਿਨਾਂ ਵਿੱਚ ਕੀਤੇ ਗਏ ਕੰਮਾਂ ਅਤੇ ਕੀਤੇ ਐਲਾਨਾਂ ਬਾਰੇ ਲੋਕਾਂ ਨੂੰ ਦੱਸਿਆ।

ਚੰਨੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਪੋਸਟਰ।

ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਜਿਥੇ ਅਰਵਿੰਦ ਕੇਜਰੀਵਾਲ ਨੂੰ ਵਿਕਾਸ ਦੇ ਨਾਂਅ 'ਤੇ ਚੈਲੰਜ ਕੀਤਾ, ਉਥੇ ਹੀ ਅਕਾਲੀ ਦਲ ਨੂੰ ਬਿਜਲੀ ਖਰੀਦ ਸਮਝੌਤਿਆਂ ਬਾਰੇ ਹੱਥੋਂ-ਹੱਥੀ ਲਿਆ।

ਇਸਤੋਂ ਪਹਿਲਾਂ ਅੱਜ ਦੂਜੇ ਪਾਸੇ ਦਿੱਲੀ ਵਿੱਚ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕਜੁੱਟ ਹੋ ਕੇ ਲੜਨ ਦੀ ਹਦਾਇਤ ਕੀਤੀ।