CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਸਿਹਤ ਹੋਈ ਖਰਾਬ, ਹਸਪਤਾਲ ‘ਚ ਭਰਤੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਸਿਹਤ ਖਰਾਬ ਹੋਣ ਦੀ ਖ਼ਬਰ ਸਾਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਹਨੀ ਨੂੰ ਈਡੀ ਵੱਲੋਂ ਰਿਮਾਂਡ ਤੋਂ ਲੈਣ ਤੋਂ ਬਾਅਦ ਕਪੂਰਥਲਾ ਜੇਲ੍ਹ ਵਿੱਚ ਕੁਝ ਦਿਨ ਪਹਿਲਾ ਭੇਜਿਆ ਗਿਆ ਸੀ ਜਿੱਥੇ ਉਨ੍ਹਾਂ ਦੀ ਸਿਹਤ ਅਚਾਨਕ ਖਰਾਬ ਹੋਣ ਕਰਕੇ ਹਸਪਤਾਲ ਵਿੱਚ ਦਾਖ਼ਿਲ ਕਰਵਾਈਆਂ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹਨੀ ਦਾ ਬਲੱਡ ਪ੍ਰੈਸ਼ਰ ਬਹੁਤ ਵਧ ਗਿਆ ਸੀ ਅਤੇ ਦਿਲ ਵਿੱਚ ਦਰਦ ਮਹਿਸੂਸ ਕਰ ਰਿਹਾ ਸੀ ।ਡਾਕਟਰਾਂ ਨੇ ਉਨ੍ਹਾਂ ਨੂੰ ਦਿਲ ਦਾ ਚੈੱਕਅਪ ਕਰਵਾਉਣ ਲਈ ਕਿਹਾ ਸੀ ਅਤੇ ਹਨੀ ਨੂੰ ਇੱਕ ਟੈਸਟ ਸੰਬੰਧੀ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਹੈ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਤੇ ਹਾਰਟ ਦੀ ਦਿੱਕਤ ਪਹਿਲਾਂ ਵੀ ਆਈ ਸੀ।

More News

NRI Post
..
NRI Post
..
NRI Post
..