CM ਕੇਜਰੀਵਾਲ ਵਲੋਂ ਵੱਡਾ ਤੋਹਫ਼ਾ, ‘ਅੰਬੇਡਕਰ ਸਕੂਲ ਆਫ਼ ਐਕਸੀਲੈਂਸ’ ਦਾ ਕੀਤਾ ਉਦਘਾਟਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ ਦੀ ਜਯੰਤੀ ਮੌਕੇ ‘‘ਅੰਬੇਡਕਰ ਸਕੂਲ ਆਫ਼ ਸਪੈੱਸ਼ਲਾਈਜ਼ ਐਕਸੀਲੈਂਸ’ ਦੀ ਸ਼ੁਰੂਆਤ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਸਭ ਤੋਂ ਸ਼ਾਨਦਾਰ ਸਰਕਾਰੀ ਸਕੂਲ ਹਨ, ਉਨ੍ਹਾਂ ਸਾਰੇ 30 ਦਾ ਨਾਂ ਬਦਲ ਕੇ ਅਸੀਂ ਡਾ. ਅੰਬੇਡਕਰ ਸਕੂਲ ਆਫ਼ ਸਪੈੱਸ਼ਲਾਈਜ਼ ਐਕਸੀਲੈਂਸ’ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਸਾਡੇ ਇਸ ਕਦਮ ਨਾਲ ਬਾਬਾ ਸਾਹਿਬ ਸਾਨੂੰ ਖੂਬ ਆਸ਼ੀਰਵਾਦ ਦੇਣਗੇ। ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਸਿੱਖਿਆ ਰਹੀ।

ਕੇਜਰੀਵਾਲ ਨੇ ਕਿਹਾ ਕਿ ਮੈਂ ਕਈ ਵਾਰ ਸੋਚ ਕੇ ਹੈਰਾਨ ਰਹਿ ਜਾਂਦਾ ਹਾਂ ਕਿ ਉਸ ਸਮੇਂ ਉਹ ਕਿਵੇਂ ਵਿਦੇਸ਼ ਜਾ ਕੇ ਵੱਖ-ਵੱਖ ਸੰਸਥਾਵਾਂ ’ਚ ਪੜ੍ਹੇ, ਕਿਉਂਕਿ ਉਸ ਸਮੇਂ ਇੰਟਰਨੈੱਟ ਦੀ ਸਹੂਲਤ ਵੀ ਨਹੀਂ ਸੀ। ਕਿਵੇਂ ਉਨ੍ਹਾਂ ਨੂੰ ਪਤਾ ਲੱਗਾ ਹੋਵੇਗਾ ਉਨ੍ਹਾਂ ਸੰਸਥਾਵਾਂ ਬਾਰੇ। ਮੇਰੇ ਖਿਆਲ ’ਚ ਉਹ ਪੂਰੀ ਸਦੀ ’ਚ ਸਭ ਤੋਂ ਮਹਾਨ ਨੇਤਾ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹਾਂ।ਅਸੀਂ ਚਾਹੁੰਦੇ ਹਾਂ ਕਿ ਦੇਸ਼ ’ਚ ਸਿੱਖਿਆ ਅਤੇ ਸਿਹਤ ’ਤੇ ਸਿਆਸਤ ਨਾ ਹੋਵੇ ਤਾਂ ਕਿ ਦੇਸ਼ ਦੇ ਹਰ ਕੋਨੇ ’ਚ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸਿਹਤ ਮਿਲ ਸਕੇ, ਜਿਸ ਨਾਲ ਦੇਸ਼ ਅੱਗੇ ਵਧੇ।