12ਵੀਂ ‘ਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਹਨ। ਉੱਥੇ ਹੀ ਹੁਣ CM ਮਾਨ ਵਲੋਂ ਪ੍ਰੀਖਿਆ ਵਿੱਚ ਅਵੱਲ ਆਏ ਵਿਦਿਆਰਥੀਆਂ ਨੂੰ ਲੈ ਕੇ ਵਧਾਈ ਦਿੰਦੇ ਹੋਏ ਵੱਡਾ ਐਲਾਨ ਕਰ ਦਿੱਤਾ ਗਿਆ ਹੈ। CM ਮਾਨ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਇਨ੍ਹਾਂ ਵਿਦਿਆਰਥੀਆਂ ਨੂੰ 51 ਹਜ਼ਾਰ ਰੁਪਏ ਪੁਰਸਕਾਰ ਦੇ ਰੂਪ 'ਚ ਦੇਵੇਗੀ। CM ਮਾਨ ਨੇ ਕਿਹਾ ਇਹ ਬਹੁਤ ਮਾਣ ਦੀ ਗੱਲ ਹੈ ਕਿ ਕੁੜੀਆਂ ਨੇ ਇਸ ਵਾਰ ਫਿਰ ਬਾਜ਼ੀ ਮਾਰੀ ।ਉਨ੍ਹਾਂ ਨੇ ਕਿਹਾ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ 'ਚ ਮਾਨਸਾ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ਮਾਨਸਾ ਦੀ ਸੁਜਾਨ ਕੌਰ ਨੇ 12ਵੀਂ ਦੇ ਨਤੀਜ਼ੇ 'ਚ 100 ਫੀਸਦੀ ਨੰਬਰ ਹਾਸਲ ਕੀਤੇ ਹਨ, ਜਦਕਿ ਬਠਿੰਡਾ ਦੀ ਸ਼ਰੇਆ ਨੇ 99.60 ਫੀਸਦੀ ਨੰਬਰਾਂ ਨਾਲ ਦੂਜਾ ਸਥਾਨ 'ਤੇ ਬਾਜ਼ੀ ਮਾਰੀ ਹੈ ।ਇਸ ਤਰਾਂ ਹੀ ਲੁਧਿਆਣਾ ਦੀ ਨਵਪ੍ਰੀਤ ਕੌਰ ਨੇ 99.40 ਫੀਸਦੀ ਨੰਬਰਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ ।