CM ਮਾਨ ਨੇ ਸੁਸ਼ੀਲ ਰਿੰਕੂ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ 'ਚ CM ਮਾਨ ਵਲੋਂ ਬੀਤੀ ਦਿਨੀਂ ਫਿਲੌਰ ਦੇ ਕਈ ਇਲਾਕਿਆਂ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ CM ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਸ਼ੀਲ ਰਿੰਕੂ ਨੂੰ ਜਿਤਾਉਣ ਤੇ ਆਪ ਪਾਰਟੀ ਦਾ ਹੌਸਲਾ ਵਧਾਉਣ। CM ਮਾਨ ਨੇ ਰੋਡ ਸ਼ੋਅ ਦੌਰਾਨ ਕਿਹਾ ਕਿ ਪੰਜਾਬ ਵਿੱਚ ਅਸੀਂ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਹਸਪਤਾਲ ਤੇ ਸਕੂਲ ਬਣਵਾਏ। ਇਸ ਦੇ ਨਾਲ ਅਗਲੇ 6 ਮਹੀਨਿਆਂ 'ਚ ਇਸ ਦੇ ਨਤੀਜੇ ਤੁਹਾਨੂੰ ਦਿਖਾਈ ਦੇਣ ਲੱਗਣਗੇ । CM ਮਾਨ ਨੇ ਕਿਹਾ ਇਸ ਚੋਣ ਨਾਲ ਕਾਂਗਰਸ ਤੇ ਭਾਜਪਾ ਨੂੰ ਕੋਈ ਫਰਕ ਨਹੀ ਪੈਣ ਵਾਲਾ ਪਰ ਆਮ ਆਦਮੀ ਪਾਰਟੀ ਦੀ ਜਿੱਤ ਨਾਲ ਸਾਡਾ ਹੌਸਲਾ ਵਧੇਗਾ। ਉਨ੍ਹਾਂ ਨੇ ਕਿਹਾ ਚੋਣਾਂ ਸਮੇ ਕੀਤੇ ਵਾਅਦੇ ਅਸੀਂ ਹੌਲੀ -ਹੌਲੀ ਪੂਰੇ ਕਰ ਰਹੇ ਹਾਂ ।

More News

NRI Post
..
NRI Post
..
NRI Post
..