CM ਮਾਨ ਦਾ BMW ਕੰਪਨੀ ਵਲੋਂ ਪੰਜਾਬ ‘ਚ ਪਲਾਂਟ ਲਗਾਉਣ ਦਾ ਦਾਅਵਾ ਹੋਇਆ ਫੇਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਜਰਮਨੀ ਦੀ ਕੰਪਨੀ BMW ਨਾਲ ਪੰਜਾਬ ਵਿੱਚ ਪਲਾਟ ਲਗਾਉਣ ਦਾ ਦਾਅਵਾ ਕਰ ਰਹੇ ਸੀ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਟਵੀਟ ਕਰਕੇ ਦਿੱਤੀ ਸੀ ਹੁਣ CM ਮਾਨ ਦਾ ਇਹ ਦਾਅਵਾ ਖੋਖਲਾ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਕਿ ਇਸ ਸਬੰਧੀ ਕੰਪਨੀ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੀ ਅਜੇ ਪੰਜਾਬ 'ਚ ਪਲਾਂਟ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ। ਦੱਸ ਦਈਏ ਕਿ CM ਮਾਨ ਸੂਬੇ ਵਿੱਚ ਵਿਦੇਸ਼ ਨਿਵੇਸ਼ ਵਧਾਉਣ ਲਈ ਜਰਮਨੀ ਦੌਰੇ 'ਤੇ ਗਏ ਹਨ। BMW ਕੰਪਨੀ ਨੇ ਸਿੱਧੇ ਤੋਰ 'ਤੇ ਹੀ ਮੁੱਖ ਮੰਤਰੀ ਮਾਨ ਦੇ ਬਿਆਨ ਨੂੰ ਰੱਦ ਕਰ ਦਿੱਤਾ ਹੈ। ਜਿਸ ਕਾਰਨ ਹੁਣ ਵਿਰੋਧੀ ਪਾਰਟੀਆਂ ਆਪ ਸਰਕਰ ਨੂੰ ਘੇਰ ਰਹੀਆਂ ਹਨ।