ਕਿਸਾਨਾਂ ਨੂੰ ਲੈ ਕੇ CM ਮਾਨ ਨੇ ਦਿੱਤਾ ਵੱਡਾ ਬਿਆਨ, ਕਿਹਾ- ਜਥੇਬੰਦੀ ਦੱਸੇ ਮੈਂ ਗਲ਼ਤ ਕੀ ਕਰ ਰਿਹਾਂ?

by jaskamal

ਨਿਊਜ਼ ਡੈਸਕ : ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਤੋਂ ਪਰਤ ਕੇ ਚੰਡੀਗੜ੍ਹ ਪਹੁੰਚ ਗਏ ਹਨ। ਮੁੱਖ ਮੰਤਰੀ ਮਾਨ ਦਾ ਮੋਹਾਲੀ ’ਚ ਧਰਨਾ ਦੇਣ ਵਾਲੇ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਦੌਰ ਹਮੇਸ਼ਾ ਖੁੱਲ੍ਹਾ ਹੈ। ਕਿਸਾਨਾਂ ਨੂੰ ਵੀ ਧਰਨਾ ਦੇਣ ਦਾ ਡੈਮੋਕ੍ਰੇਟਿਕ ਹੱਕ ਹੈ ਪਰ ਉਹ ਮੈਨੂੰ ਆਪਣੇ ਮੁੱਦੇ ਦੱਸ ਦੇਣ। ਉਨ੍ਹਾਂ ਕਿਹਾ ਕਿ ਮੈਂ ਵਾਤਾਵਰਣ ਪ੍ਰੇਮੀ ਹੋਣ ਨਾਤੇ ਧਰਤੀ ਦੇ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਨ੍ਹਾਂ ਦੇ ਮੁੱਦਿਆਂ ਬਾਰੇ ਸਰਕਾਰ ਵੱਲੋਂ ਅੱਜ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਮੁਲਾਕਾਤ ਕਰਨ ਨੂੰ ਤਿਆਰ ਹਨ ਪਰ ਮੁਲਾਕਾਤ ਦਾ ਤਰੀਕਾ ਮੁਰਦਾਬਾਦ ਨਹੀਂ ਹੋਣਾ ਚਾਹੀਦਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਵੀ ਇਕ ਕਿਸਾਨ ਦਾ ਪੁੱਤਰ ਹੈ। 10 ਅਤੇ 18 ਜੂਨ ’ਚ ਕੀ ਫਰਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਕਹਿ ਰਿਹਾ ਹਾਂ ਕਿ ਮੂੰਗੀ ਤੇ ਬਾਸਮਤੀ ਐੱਮਐੱਸਪੀ ’ਤੇ ਚੁੱਕਾਂਗੇ, ਭਾਵੇਂ ਉਹ ਜਿੰਨੀ ਮਰਜ਼ੀ ਸਿੱਲ੍ਹ ਵਾਲੀ ਫ਼ਸਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਧਰਤੀ ਨੂੰ ਬਚਾਉਣ ਦਾ ਇਕ ਵਾਰ ਤਜਰਬਾ ਤਾਂ ਕਰ ਕੇ ਦੇਖ ਲੈਣ ਚਾਹੀਦਾ ਹੈ। ਹਰ ਗੱਲ ਦਾ ਮਤਲਬ ਮੁਰਦਾਬਾਦ ਨਹੀਂ ਹੋਣਾ ਚਾਹੀਦਾ। ਸਿੱਧੀ ਬੀਜਾਈ ਵਾਸਤੇ ਐੱਨ. ਆਰ. ਆਈਜ਼ ਨੇ ਬਹੁਤ ਸਾਰੇ ਪੈਸੇ ਦਿੱਤੇ ਅਤੇ ਠੇਕਾ ਵੀ ਘੱਟ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਜਥੇਬੰਦੀਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਗ਼ਲਤ ਕੀ ਕਰ ਰਿਹਾ ਹਾਂ।

More News

NRI Post
..
NRI Post
..
NRI Post
..